Thursday, October 1, 2026

ਸ: ਛੀਨਾ ਅੱਜ ਜਲੰਧਰ ਦੂਰਦਰਸ਼ਨ ‘ਤੇ

080205

ਅੰਮ੍ਰਿਤਸਰ, 8 ਫ਼ਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ‘ਚ ੯ ਫ਼ਰਵਰੀ ਦਿਨ ਐਤਵਾਰ ਨੂੰ ‘ਪੰਜਾਬ ਦੀ ਛੋਟੀ ਸਨਅਤ: ਵਿਕਾਸ ਤੇ ਚੁਣੌਤੀਆਂ’ ਵਿਸ਼ੇ ‘ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ‘ਚ ਚਰਚਾ ਕਰਨਗੇ। ਸ: ਛੀਨਾ ਜੋ ਕਿ ਪੰਜਾਬ ਲਘੂ ਸਨਅਤ ਅਤੇ ਨਿਰਯਾਤ ਕਾਰਪੋਰੇਸ਼ਨ, ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ, ਹਮੇਸ਼ਾਂ ਹੀ ਸਮਾਜ ਨੂੰ ਦਰਪੇਸ਼ ਮੁੱਦਿਆਂ ‘ਤੇ ਆਪਣੀ ਪੌਣੀ ਨਜ਼ਰ ਰੱਖਦੇ ਹਨ। ਇਸ ਖਾਸ ਦਿਲਚਸਪ ਮੁੱਦੇ ‘ਤੇ ਇਸ ਸਿੱਧੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਚ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਪ੍ਰੋਗਰਾਮ 8-30 ਤੋਂ -9-15 ਵਜੇ ਤੱਕ ਜਲੰਧਰ ਦੂਰਦਰਸ਼ਨ ਅਤੇ ਡੀ. ਡੀ. ਪੰਜਾਬੀ ‘ਤੇ ਟੈਲੀਕਾਸਟ ਹੋਵੇਗਾ ਅਤੇ ਦੁਬਾਰਾ 11-00 ਵਜੇ ਪ੍ਰਸਾਰਿਤ ਹੋਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply