Tuesday, June 9, 2026

ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗ੍ਰਿਤ

PPN3051410

ਜੰਡਿਆਲਾ ਗੁਰੂ, 30 ਮਈ ( ਹਰਿੰਦਰਪਾਲ ਸਿੰਘ)- ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ੍ਰ: ਗੁਰਪ੍ਰੀਤ ਸਿੰਘ ਦਿਸ਼ਾ ਨਿਰਦੇਸ਼ ਤੇ ਟ੍ਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਵਲੋਂ ਟ੍ਰੈਫਿਕ ਦੇ ਨਿਯਮਾਂ ਨਾਲ ਸਬੰਧਤ ਇਕ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਘਰੋ ਲੈ ਕੇ ਆਉਣ ਵਾਲੀਆਂ ਸਕੂਲ ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਜਾਗ੍ਰਿਤ ਕਰਨ ਲਈ ਇਕ ਕੈਂਪ ਲਗਾਇਆ ਗਿਆ।ਕੈਂਪ ਵਿਚ ਮਾਡਲ ਬਣਾ ਕੇ ਪ੍ਰਭਦਿਆਲ ਸਿੰਘ ਵਲੋਂ ਸੜਕ ਉਪੱਰ ਗੱਡੀ ਚਲਾਉਣ ਦੇ ਸਾਰੇ ਨਿਯਮ ਦੱਸੇ ਗਏ ਅਤੇ ਨਾਲ ਹੀ ਜਰੂਰੀ ਸੁਝਾਅ ਦਿੱਤਾ ਕਿ ਕਦੀ ਵੀ ਸੜਕ ਦੁਰਘਟਨਾ ਵਿਚ ਬੇਹੋਸ਼ ਹੋਏ ਵਿਅਕਤੀ ਨੂੰ ਪਾਣੀ ਨਾ ਪਿਲਾਉ ਕਿਉਂਕਿ ਇਸ ਨਾਲ ਉਸਦੀ ਮੋਤ ਵੀ ਹੋ ਸਕਦੀ। ਸਾਰਿਆ ਦੇ ਹੈਰਾਨ ਹੋਣ ਤੋਂ ਬਾਅਦ ਉਹਨਾਂ ਵਲੋਂ ਮੋਤ ਦੇ ਕਾਰਨਾਂ ਦੀ  ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਬੱਚਿਆਂ ਅਤੇ ਡਰਾਈਵਰਾਂ ਵਲੋਂ ਟ੍ਰੈਫਿਕ ਨਿਯਮਾਂ ਨਾਲ ਸਬੰਧਤ ਸਵਾਲ ਜਵਾਬ ਵੀ ਕੀਤੇ ਗਏ।ਕੈਂਪ ਵਿਚ ਹੋਰਨਾਂ ਤੋਂ ਇਲਾਵਾ ਰਜਿੰਦਰ ਕੋਰ ਡਾਇਰੈਕਟਰ ਉਪਰੇਸ਼ਨ, ਵਿਨੈ ਖੰਨਾ ਡਾਇਰੈਕਟਰ ਅਕੈਡਮਿਕ, ਸ੍ਰੀਮਤੀ ਪਰਮਜੀਤ ਕੋਰ ਸੰਧੂ ਮੀਤ ਪ੍ਰਧਾਨ, ਮੈਡਮ ਰਿਧੀਮਾ ਖੰਨਾ, ਮੈਡਮ ਅਮ੍ਰਿਤ ਕੋਰ ਆਦਿ ਹਾਜ਼ਿਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply