
ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਨੋਜ਼ਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਦੀ ਇਕਾਈ ਪਿੰਡ ਕੋੜਿਆਂ ਵਾਲੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿਚ ਸੰਸਥਾ ਦਾ ਵਿਸਥਾਰ ਕਰਦੇ ਹੋਏ ਯੂਥ ਵਿੰਗ ਦਾ ਗਠਨ ਕੀਤਾ ਗਿਆ। ਜਿਸ ਵਿਚ ਰਾਜੂ ਭੋਭਰੀਆ ਨੂੰ ਪਿੰਡ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਵਿਚ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਵਾਲਮੀਕਿ ਅਤੇ ਰਾਜੂ ਖਨਗਵਾਲ ਨੇ ਨਿਯੁਕਤੀ ਪੱਤਰ ਸੋਂਪਿਆ। ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਕਿਹਾ ਕਿ ਰਾਜੂ ਭੋਭਰੀਆ ਬੀਤੇ ਕਈ ਵਰ੍ਹਿਆਂ ਤੋਂ ਨਿਸਵਾਰਥ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਸੰਸਥਾ ਦੇ ਪ੍ਰਤੀ ਉਨ੍ਹਾਂ ਦੇ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੋਂਪੀ ਗਈ ਹੈ। ਸੰਸਥਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ ਨੇ ਕਿਹਾ ਕਿ ਸੰਸਥਾ ਦਾ ਟੀਚਾ ਵੱਧ ਤੋਂ ਵੱਧ ਲੋਕਾਂ ਵਿਸ਼ੇਸ਼ ਕਰਕੇ ਨੋਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਸਮਾਜ ਭਲਾਈ ਦੇ ਕੰਮਾਂ ਨਾਲ ਜੋੜਾ ਹੈ। ਤਾਕਿ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਕੱਤਰ ਰਵੀ ਪ੍ਰਜਾਪਤ, ਮੀਤ ਪ੍ਰਧਾਨ ਰੋਸ਼ਨ ਲਾਲ, ਆਸ਼ੂ ਵਢੇਰਾ, ਸੈਨੀਆ ਦੇ ਸੰਸਥਾ ਪ੍ਰਧਾਨ ਸਤਬੀਰ ਕੁਮਾਰ, ਸੋਨੂੰ ਸਾਰਵਾਨ, ਗੰਜੂਆਣਾ ਹਸਤਾ ਦੇ ਪ੍ਰਧਾਨ ਵਰਿੰਦਰ ਕੁਮਾਰ, ਟੋਨੀ ਵਾਲਮੀਕਿ, ਰਾਜਨ ਭੋਭਰੀਆ, ਰਾਣਾ ਭੋਭਰੀਆ, ਸ਼ੇਖਰ ਭੋਭਰੀਆ, ਰਾਜੂ ਰਾਕੀ, ਮਹਿੰਦਰ ਬਾਬੀ ਜਲੰਧਰਾ, ਪ੍ਰਵੀਣ, ਬੰਸੀ, ਧਰਮਿੰਦਰ, ਗਗਨ, ਅਜੈ, ਰਕੇਸ਼ ਅਤੇ ਦੋਲਤ ਰਾਮ ਹਾਜ਼ਰ ਸਨ।
Punjab Post Daily Online Newspaper & Print Media