Sunday, March 15, 2026

ਮਨਿਸਟਰੀਅਲ ਸਟਾਫ਼ ਕਰਮਚਾਰੀਆਂ ਦੀ ਭੁੱਖ ਹੜ੍ਹਤਾਲ ਦੂਸਰੇ ਦਿਨ ਵੀ ਰਹੀ ਜਾਰੀ

ppn0211201611

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟਰੀਅਲ ਸਟਾਫ਼ ) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਅੱਜ ਦੂਸਰੇ ਦਿਨ ਵੀ ਪੰਜਾਬ ਦੇ ਸਮੂਹ ਡੀਸੀ/ਐਸਡੀਐਮ/ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀਆਂ ਵੱਲੋਂ ਮੁਕੰਮਲ ਰੂਪ ਨਾਲ ਕੰਮ ਠੱਪ ਰੱਖ ਕੇ ਕਲਮਛੱਡ ਹੜ੍ਹਤਾਲ ਕੀਤੀ ਗਈ। ਜਿਸਦੇ ਤਹਿਤ ਕਰਮਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਕਰਮਚਾਰੀਆਂ ਵੱਲੋਂ ਅੱਜ ਦੂਸਰੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ, ਐਸਡੀਐਮ ਦਫ਼ਤਰ/ਤਹਿਸੀਲ ਦਫ਼ਤਰ ਅਤੇ ਸਬ ਤਹਿਸੀਲ ਦਫ਼ਤਰਾਂ ਵਿਚ ਕੰਮ ਠੱਪ ਰੱਖ ਕੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਯੂਨੀਅਨ ਦੇ ਪੰਜ ਮੈਂਬਰ ਭੁੱਖ ਹੜ੍ਹਤਾਲ ਤੇ ਬੈਠੇ। ਅੱਜ ਦੂਸਰੇ ਦਿਨ ਯੂਨੀਅਨ ਦੇ ਪੰਜ ਮੈਂਬਰ ਪ੍ਰਦੀਪ ਸ਼ਰਮਾ, ਜਗਦੀਸ਼ ਸਿੰਘ, ਅਕਾਸ਼, ਹਨੀ ਸਿੰਘ ਅਤੇ ਅਨਿਨ ਗੋਇਲ ਭੁੱਖ ਹੜ੍ਹਤਾਲ ਤੇ ਬੈੇਠੇ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦਫ਼ਤਰ ਵਿਚ ਕੰਮ ਵੱਧ ਹੈ ਅਤੇ ਸਟਾਫ਼ ਦੀ ਕਮੀ ਹੋਣ ਕਾਰਨ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਧਰਨੇ ਦੇ ਕੇ ਅਤੇ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਯੂਨੀਅਨ ਮੈਂਬਰਾਂ ਨੂੰ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਮੈਂਬਰਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। ਯੂਨੀਅਨ ਆਗੂਆਂ ਨੇ ਦੱਸਿਆ ਕਿ 3 ਨਵੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਮੁਹਾਲੀ ਵਿਚ ਇੱਕਠੇ ਹੋਕੇ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਸਥਿਤ ਨਿਵਾਸ ਵੱਲ ਵਿਸ਼ਾਲ ਰੋਸ ਮਾਰਚ ਕਰਨਗੇ। ਜਿਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਣ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ, ਜਸਵਿੰਦਰ ਕੌਰ, ਖਜ਼ਾਨਚੀ ਅੰਜੂ ਬਾਲਾ, ਸਹਾਇਕ ਖਜ਼ਾਨਚੀ ਸੋਹਣ ਲਾਲ, ਮੀਤ ਸਕੱਤਰ ਪਰਮਜੀਤ ਸ਼ਰਮਾ, ਪ੍ਰੈਸ ਸਕੱਤਰ ਅੰਕੁਰ ਸ਼ਰਮਾ, ਦਫ਼ਤਰੀ ਸਹਾਇਕ ਵਿਨੋਦ ਕੁਮਾਰ, ਅਡੀਟਰ ਰੋਹਿਤ ਕੁਮਾਰ, ਬਲਜਿੰਦਰ ਸਿੰਘ, ਕਾਨੂੰਨੀ ਸਲਾਹਕਾਰ ਅਵਿਨਾਸ਼ ਚੰਦਰ, ਮੈਂਬਰ ਜਗਦੀਸ਼ ਕੁਮਾਰ, ਪ੍ਰਦੀਪ ਕੁਮਾਰ ਸ਼ਰਮਾ, ਗਨੇਸ਼ ਕੁਮਾਰ, ਮਹਿੰਦਰਪਾਲ, ਹਰਮੀਤ ਸਿੰਘ, ਮੈਡਮ ਆਸ਼ੂ, ਅਮਰਜੀਤ ਸਿੰਘ, ਪ੍ਰਿਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply