Saturday, March 7, 2026

ਬੀ-ਡਵੀਜਨ ਹੈਂਡਬਾਲ ਇੰਟਰਕਾਲਜ ਦੇ ਦੋਵਾਂ ਵਰਗਾਂ ਵਿੱਚ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ ਚੈਂਪੀਅਨ

ppn0211201615

ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਵਿਖੇ ਸੰਪੰਨ ਹੋਏ ਮਹਿਲਾ ਪੁਰਸ਼ਾਂ ਦੇ ਬੀ ਡਵੀਜਨ ਇੰਟਰ-ਕਾਲਜ ਹੈਂਡਬਾਲ ਟੂਰਨਾਮੈਂਟ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਆਰ.ਕੇ.ਆਰਿਆ ਕਾਲਜ ਨਵਾਂ ਸ਼ਹਿਰ ਦੇ ਸਿਰ ਸਜਿਆ।ਜਿਕਰਯੋਗ ਹੈ ਕਿ ਇੰਨ੍ਹਾਂ ਵੱਕਾਰੀ ਮੁਕਾਬਲਿਆਂ ਦੌਰਾਨ ਹੈਂਡਬਾਲ ਖੇਡ ਖੇਤਰ ਦਾ ਜਿਲ੍ਹਾ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਤੇ ਹੈਂਡਬਾਲ ਖੇਡ ਦੇ ਭੀਸ਼ਮ ਪਿਤਾਮਾਹ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੀ ਅਗੁਵਾਈ ਦੇ ਵਿੱਚ ਆਈਆਂ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ ਦੀਆਂ ਟੀਮਾਂ ਨੇ ਬੇਮਿਸਾਲ ਖੇਡ ਪ੍ਰਦਰਸ਼ਨ ਕਰਦੇ ਹੋਏ ਦੋਵਾਂ ਵਰਗਾਂ ਦੀ ਚੈਂਪੀਅਨ ਟ੍ਰਾਫੀ ਤੇ ਕਬਜਾ ਕੀਤਾ ਤੇ ਇਤਿਹਾਸ ਰੱਚਿਆ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ. ਡਾ. ਐਚ.ਐਸ ਰੰਧਾਵਾ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਦੇਖ-ਰੇਖ ਹੇਠ ਸੰਪੰਨ ਹੋਏ ਇਹਨਾਂ ਖੇਡ ਮੁਕਾਬਲਿਆਂ ਦੇ ਪੁਰਸ਼ਾਂ ਦੇ ਵਰਗ ਵਿੱਚ ਆਰ.ਕੇ ਆਰਿਆ ਨਵਾਂ ਸ਼ਹਿਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਜਦੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਦੂਸਰੇ ਸਥਾਨ ਤੇ ਰਹਿ ਕੇ ਉਪ ਜੇਤੂ ਬਣਿਆ।ਮਹਿਲਾਵਾਂ ਦੇ ਵਰਗ ਵਿੱਚ ਆਰ.ਕੇ.ਆਰਿਆ ਕਾਲਜ ਨਵਾਂ ਸ਼ਹਿਰ ਦੀ ਟੀਮ ਪਹਿਲੇ ਸਥਾਨ ਤੇ ਰਹਿੰਦੇ ਹੋਏ ਚੈਂਪੀਅਨ ਬਣੀ। ਜਦੋਂ ਕਿ ਬੀ.ਐਲ.ਐਮ ਕਾਲਜ ਫਾਰ ਵੁਮੈਨ ਨਵਾਂ ਸ਼ਹਿਰ ਦੀ ਟੀਮ ਦੂਸਰੇ ਸਥਾਨ ਤੇ ਰਹਿੰਦੇ ਹੋਏ ਉੱਪ ਜੇਤੂ ਜਦੋਂ ਕਿ ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ ਕਾਲਾ ਸੰਘੀਆ ਜ਼ਿਲ੍ਹਾ ਕਪੂਰਥਲਾ ਦੀ ਟੀਮ ਤੀਸਰੇ ਸਥਾਨ ਤੇ ਰਹੀ। ਜੇਤੂਆਂ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋਫ. ਡਾ. ਸੁਖਦੇਵ ਸਿੰਘ ਨੇ ਅਦਾ ਕੀਤੀ ਤੇ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਦੇ ਵਿੱਚ ਪ੍ਰਦਰਸ਼ਨ ਕਰਨ ਨਾਲ ਜਿੱਥੇ ਕਾਲਜ ਦੀ ਵੱਖਰੀ ਪਛਾਣ ਬਣਦੀ ਹੈ। ਉੱਥੇ ਕਾਲਜ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਵੀ ਵੱਖਰਾ ਰੁਤਬਾ ਹਾਸਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੀਐਨਡੀਯੂ ਨਾਲ ਸੰਬੰਧਿਤ ਹਰੇਕ ਕਾਲਜ ਨੂੰ ਜੀ.ਐਨ.ਡੀ.ਯੂ ਵੱਲੋਂ ਆਯੋਜਿਤ ਹਰੇਕ ਪ੍ਰਕਾਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸੇਵਾ ਮੁਕਤ ਅਫਸਰ ਪਿਸ਼ੌਰਾ ਸਿੰਘ ਧਾਰੀਵਾਲ, ਪ੍ਰੋ. ਸਿਮਰਤਪਾਲ ਸਿੰਘ, ਪ੍ਰੋ. ਮਨਦੀਪ ਸਿੰਘ, ਕੋਚ ਬਲਦੀਪ ਸਿੰਘ ਸੋਹੀ, ਕੋਚ ਰਜਿੰਦਰ ਸਿੰਘ ਮਾਨ, ਸਵਿਤਾ ਕੁਮਾਰੀ, ਅਰੁਣਾ ਮਹਾਜਨ, ਪ੍ਰਦੀਪ ਕੁਮਾਰ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply