Tuesday, April 7, 2026

ਜੀ.ਐਨ.ਡੀ.ਯੂ ਐਨ.ਟੀ.ਈ.ਏ ਨੇ ਵਾਹਿਗੁਰੂ ਦੇ ਸ਼ੁਕਰਾਨੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਖੁਰਮਣੀਆ)-ਜੀ.ਐਨ.ਡੀ.ਯੂ ਨਾਨ ਟੀਚਿੰਗ ਇੰਪਲਾਇਜ ਐਸੋਸੀਏਸ਼ਨ ਸਲਾਨਾ ਚੋਣ ਦੌਰਾਨ ਤੀਜੀ ਵਾਰ ਜੇਤੂ ਰਹੇ ਯੂ.ਕੇ.ਡੀ.ਐਫ ਦੇ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਮੰਤਵ ਨਾਲ ਐਸੋਸੀਏਸ਼ਨ ਦੇ ਪ੍ਰਬੰਧਕੀ ਬਲਾਕ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।ਇਸ ਦੌਰਾਨ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰ ਤੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਉਚੇਚੇ ਤੌਰ ਤੇ ਸ਼ਬਦ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਤੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਆਈਆਂ ਸ਼ਖਸੀਅਤਾਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਐਸੋਸੀਏਸਨ ਦੇ ਸਕੱਤਰ ਬਲਵੀਰ ਸਿੰਘ ਗਰਚਾ ਤੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਦਸਿਆ ਕਿ ਐਸੋਸੀਏਸ਼ਨ ਦੀ ਪਲੇਠੀ ਜਨਰਲ ਮੀਟਿੰਗ 4 ਨਵੰਬਰ ਦਿਨ ਸੁਕਰਵਾਰ ਨੂੰ ਸਵੇਰੇ 8.45 ਵਜੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਲਾਅਨ ਵਿਚ ਰੱਖੀ ਗਈ ਹੈ। ਉਨ੍ਹਾਂ ਸਮੂਹਿਕ ਕਰਮਚਾਰੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਦੇ ਕੇ ਮਾਨ ਸਮਾਨ ਦੇ ਕੇ ਨਵਾਜਣ ਵਾਲੇ ਕਰਮਚਾਰੀਆਂ ਦੇ ਹਿਤਾਂ ਦੀ ਰਾਖੀ ਲਈ ਵਾਹਿਗੁਰੂ ਜੀ ਦਾ ਉੱਟ ਆਸਰਾ ਲੈ ਕੇ ਕੰਮਾਂ ਦਾ ਸ਼ੁਭ-ਆਰੰਭ ਕੀਤਾ ਹੈ ਜਿਸ ਦੇ ਚੰਗੇ ਸਿੱਟੇ ਨਿਕਲਣਗੇ।ਉਨ੍ਹਾਂ ਕਿਹਾ ਕਿ ਜਿਹੜੇ ਸੰਗਠਨ ਉਸ ਪਰਮ ਪਰਮੇਸ਼ਵਰ ਦਾ ਆਸ਼ੀਰਵਾਦ ਲੈ ਕੇ ਵਿਚਾਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਜਿੱਤ ਤੇ ਫਤਹਿ ਨਸੀਬ ਹੁੰਦੀ ਹੈ।ਇਸ ਮੌਕੇ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਗਗਨਜੀਤ ਸਿੰਘ, ਅਮਨ ਅਰੌੜਾ, ਗੁਰਧੀਰ ਸਿੰਘ ਸਰਕਾਰੀਆ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਰੰਧਾਵਾ, ਸਤਬੀਰ ਸਿੰਘ, ਹਰੀ ਕਿਸ਼ੋਰ ਮੰਡਲ, ਜਸਪਾਲ ਸਿੰਘ, ਨਰੇਸ਼ ਕੁਮਾਰ ਭਾਰਦਵਾਜ, ਪਰਗਟ ਸਿੰਘ, ਮਨਪ੍ਰੀਤ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਫਰੰਟ ਦੇ ਸਰਕਦਾ ਅਹੁਦੇਦਾਰ ਤੇ ਮੈਂਬਰ ਵਿਸ਼ੇਸ ਤੌਰ ਤੇ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply