Saturday, October 3, 2026

ਦਿੱਲੀ ਕਮੇਟੀ ਵੱਲੋਂ ‘ਪੰਥਕ ਸੇਵਾ ਦਲ’ ਦੀ ਮਾਨਤਾ ਰੱਦ ਕਰਨ ਦੀ ਉਪ ਰਾਜਪਾਲ ਤੋਂ ਕੀਤੀ ਗਈ ਮੰਗ

ppn0311201612ਨਵੀਂ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ)- ਨਵੀਂ ਬਣੀ ਧਾਰਮਿਕ ਸਿਆਸੀ ਪਾਰਟੀ ”ਪੰਥਕ ਸੇਵਾ ਦਲ” ਦੀ ਮਾਨਤਾ ਰੱਦ ਕਰਦੇ ਹੋਏ ਦਲ ਦੇ ਆਗੂਆਂ ਦੇ ਖਿਲਾਫ਼ ਮੁਕਦਮਾ ਦਰਜ਼ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪ ਰਾਜਪਾਲ ਤੋਂ ਮੰਗ ਕੀਤੀ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਨੇ ਦਿੱਲੀ ਦੇ ਉਂਪਰਾਜਪਾਲ ਨਜ਼ੀਬ ਜੰਗ ਨੂੰ ਲਿਖੇ ਪੱਤਰ ਵਿਚ ਪੰਥਕ ਸੇਵਾ ਦਲ ਵੱਲੋਂ ਆਪਣੇ ਦਲ ਦੇ ਲੈਟਰ ਹੈਡ ਦੇ ਹੇਠਾਂ ਦਿੱਲੀ ਕਮੇਟੀ ਚੋਣਾਂ ਵਾਸਤੇ ਨਵੀਂ ਵੋਟ ਬਣਾਉਣ ਵਾਲੇ ਫਾਰਮ ਨੰਬਰ 4 ਨੂੰ ਛਾਪਣ ‘ਤੇ ਸਖਤ ਇਤਰਾਜ਼ ਜਤਾਇਆ ਹੈ।
ਦਰਅਸਲ ਪੰਥਕ ਸੇਵਾ ਦਲ ਵੱਲੋਂ 4 ਨੰਬਰ ਫਾਰਮ ਦੇ ਉਪਰ ਦਲ ਦਾ ਲੈਟਰ ਹੈਡ ਸੀਰੀਅਲ ਨੰਬਰ ਦੇ ਨਾਲ ਛਾਪ ਕੇ ਵੋਟਾਂ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਸੀ ਜੋ ਕਿ ਚੋਣ ਪ੍ਰਕਿਰਆ ਦੀ ਸਿੱਧੀ ਉਲੰਘਣਾ ਹੈ। ਇਸ ਬਾਬਤ ਕਮੇਟੀ ਕੋਲ ਸਬੂਤਾਂ ਦੇ ਨਾਲ ਕਮੇਟੀ ਮੈਂਬਰ ਕੁਲਦੀਪ ਸਿੰਘ ਸਾਹਨੀ ਵੱਲੋਂ ਸ਼ਿਕਾਇਤ ਪਹੁੰਚਾਈ ਗਈ ਸੀ। ਚੱਢਾ ਨੇ ਉਪਰਾਜਪਾਲ ਨੂੰੇ ਦਲ ਦੇ ਕਨਵੀਨਰ ਤੇ ਮੁਖ ਪਾਰਲੀਮਾਨੀ ਸਕੱਤਰ, ਗੁਰਦੁਆਰਾ ਚੋਣ ਮਾਮਲੇ ਅਵਤਾਰ ਸਿੰਘ ਕਾਲਕਾ ਅਤੇ ਦਲ ਦੇ ਸਕੱਤਰ ਜਨਰਲ ਕਰਤਾਰ ਸਿੰਘ ਕੋਛੜ ਦੇ ਖਿਲਾਫ਼ ਮੁਕਦਮਾਂ ਦਰਜ਼ ਕਰਨ ਦਾ ਆਦੇਸ਼ ਦਿੱਲੀ ਪੁਲਿਸ ਨੂੰ ਦੇਣ ਨੂੰ ਅਪੀਲ ਕੀਤੀ ਹੈ। ਚੱਢਾ ਨੇ ਕਿਹਾ ਕਿ ਕਾਲਕਾ ਦਾ ਕੰਮ ਗੁਰਦੁਆਰਾ ਚੋਣਾਂ ਨੂੰ ਸਾਫ਼-ਸੁਥਰੇ ਤਰੀਕੇ ਨਾਲ ਕਰਵਾਉਣ ਦਾ ਸੀ ਪਰ ਉਹ ਆਪਣੇ ਵਿਭਾਗ ਤੋਂ ਮਾਨਤਾ ਪ੍ਰਾਪਤ ਧਾਰਮਿਕ ਜਥੇਬੰਦੀ ਦੇ ਆਗੂ ਬਣ ਕੇ ਗੁਰਦੁਆਰਾ ਚੋਣਾਂ ਦੇ ਪੂਰੇ ਤੰਤਰ ਦਾ ਸਿਆਸੀਕਰਨ ਕਰ ਰਹੇ ਹਨ। ਚੋਣਾਂ ਦੇ ਨਿਯਮਾਂ ਅਨੁਸਾਰ ਕਿਸੇ ਵੀ ਸਰਕਾਰੀ ਚੋਣ ਸਮਗਰੀ ‘ਤੇ ਕਿਸੇ ਵੀ ਸਿਆਸੀ ਜਮਾਤ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਹੈ।
ਚੱਢਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜ਼ੀ ਸਿੱਧੇ ਤੌਰ ‘ਤੇ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਸਿੱਖਾਂ ਨੇ ਹਮੇਸ਼ਾ ਹੀ ਗੁਰਦੁਆਰਾ ਪ੍ਰਬੰਧਕੀ ਸਿਸਟਮ ਵਿਚ ਗੈਰ ਸਿੱਖ ਸਿਆਸੀ ਦਲਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਹੈ। ਇਸ  ਕਰਕੇ ਸਿੱਖਾਂ ਦੇ ਗੁੱਸੇ ਤੋਂ ਬਚਣ ਲਈ ਸਰਕਾਰ ਨੂੰ ਤੁਰੰਤ ਚੋਣ ਪ੍ਰਕਿਰਆ ਦੀ ਪੂਰੀ ਧੋਖ ਕਰਕੇ ਵੱਧ ਤੋਂ ਵੱਧ ਸਰਕਾਰੀ ਸਟਾਫ਼ ਨੂੰ ਵੋਟਾ ਬਣਾਉਣ ਲਈ ਉਤਾਰਨਾ ਚਾਹੀਦਾ ਹੈ। ਚੱਢਾ ਨੇ ਦਿੱਲੀ ਸਰਕਾਰ ਦੇ ਅਫ਼ਸਰਾਂ ਵੱਲੋਂ ਪੰਥਕ ਸੇਵਾ ਦਲ ਦੇ ਲੈਟਰ ਹੈਡ ਤੇ ਬਣਾਏ ਗਏ ਵੋਟਾਂ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਨਵੇਂ ਫਾਰਮ ਭਰਣ ਬਾਅਦ ਹੀ ਵੋਟਰਾਂ ਨੂੰ ਮਾਨਤਾ ਦੇਣ ਦੀ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply