ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰ ਪਾਲ ਸਿੰਘ)- ਸਵੇਰੇ ਕਰੀਬ 5.00 ਵਜੇ ਜੀ ਟੀ ਰੋਡ ਜੰਡਿਆਲਾ ਗੁਰੂ ਦੇ ਓਵਰਬ੍ਰਿਜ ‘ਤੇ ਕਈ ਦਿਨਾਂ ਤੋਂ ਪਈ ਮਰੀ ਹੋਈ ਲਾਵਾਰਿਸ ਗਾਂ ਦੇ ਕਾਰਨ ਭਿਆਨਕ ਹਾਦਸਾ ਹੋ ਗਿਆ, ਜਦ ਇੱਕ ਮਾਰੂਤੀ ਕਾਰ ਨੰਬਰ ਪੀ ਬੀ 02 ਬੀ.ਐਕਸ 3004 ਜਿਸ ਨੂੰ ਗੁਰਪ੍ਰੀਤ ਸਿੰਘ ਨਿਵਾਸੀ ਦੋਲੋ ਨੰਗਲ ਨਜ਼ਦੀਕ ਬਿਆਸ ਚਲਾ ਰਿਹਾ ਸੀ ਤੇ ਦੋ ਹੋਰ ਵਿਅਕਤੀ ਰਣਜੀਤ ਸਿੰਘ ਅਤੇ ਦੂਸਰਾ ਮਰੀਜ਼ ਜਗਜੀਤ ਸਿੰਘ ਨਿਵਾਸੀ ਦੋਲੋ ਨੰਗਲ ਸਨ।ਉਹ ਮਰੀਜ਼ ਨੂੰ ਅੰਮ੍ਰਿਤਸਰ ਇਲਾਜ ਵਾਸਤੇ ਲਿਜਾ ਰਹੇ ਸਨ।ਜਦੋਂ ਉਹਨਾਂ ਦੀ ਕਾਰ ਓਵਰਬ੍ਰਿਜ ਜੰਡਿਆਲਾ ਪਹੁੰਚੀ ਤਾਂ ਇੱਕ ਮਰੀ ਹੋਈ ਗਾਂ ਜੋ ਕਿ ਗਹਿਰੀ ਧੁੰਦ ਕਾਰਣ ਦਿਖਾਈ ਨਹੀਂ ਦਿੱਤੀ ਦੇ ਨਾਲ ਕਾਰ ਜਾ ਟਕਰਾਈ।ਇਹ ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਮਰੀ ਹੋਈ ਗਾਂ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ।ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ।ਜਿਸ ਨਾਲ ਮਰੀਜ਼ ਜਗਜੀਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਦਕਿ ਦੂਸਰਿਆਂ ਦੋਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਮ੍ਰਿਤਕ ਗਾਂ ਸੜਕ ਵਿੱਚ ਕਈ ਦਿਨਾਂ ਤੋਂ ਲਾਵਾਰਿਸ ਪਈ ਹੋਈ ਹੈ।ਜਿਸ ਤੋਂ ਗੰਦੀ ਬਦਬੂ ਆ ਰਹੀ ਹੈ ਅਤੇ ਇਹ ਸੜਕ ‘ਤੇ ਹਾਦਸਿਆਂ ਦਾ ਕਾਰਣ ਵੀ ਬਣ ਰਹੀ ਹੈ।ਇਸ ਗਾਂ ਨੂੰ ਹਾਈਵੇ ਅਥਾਰਟੀ, ਟ੍ਰੈਫਿਕ ਪੁਲਿਸ, ਨਗਰ ਕੌਂਸਲ ਤੇ ਨਾ ਹੀ ਕਿਸੇ ਗਊ ਰੱਖਿਆਕ ਨੇ ਹਟਾਉਣ ਦੀ ਜ਼ਹਿਮਤ ਕੀਤੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media