Monday, November 9, 2026

ਗੁਰਮਤਿ ਕੈਂਪ ਦੌਰਾਨ ਦਿੱਲੀ ਕਮੇਟੀ ਵੱਲੋਂ ਬੱਚਿਆਂ ਨੂੰ ਬੈਗ ਵੰਡੇ ਗਏ


ਨਵੀਂ ਦਿੱਲੀ, 30  ਮਈ (ਅੰਮ੍ਰਿਤ ਲਾਲ ਮੰਨਣ)- ਵੱਖ-ਵੱਖ ਸ਼ਹੀਦਾਂ ਦੇ ਨਾਂ ਤੇ 11  ਹਾਉਸ ਬਣਾ ਕੇ ਜਮਨਾ ਪਾਰ ਦੇ ਐਮ.ਐਸ. ਕਰਮਜੋਤ ਸਕੂਲ ਵਿਖੇ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਦਿੱਲੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਬੈਗ ਵੰਡੇ ਗਏ। ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਲਾਕੇ ਦੇ ਮੈਂਬਰ ਮਨਮੋਹਨ ਸਿੰਘ ਅਤੇ ਜਤਿੰਦਰਪਾਲ ਸਿੰਘ ਗੋਲਡੀ ਦੀ ਮੌਜੂਦਗੀ ਵਿਚ ਬੱਚਿਆਂ ਨੂੰ ਮਿਲਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਸਾਲ ਇਸ ਕੈਂਪ ‘ਚ 800 ਬੱਚੇ ਵੱਖ ਵੱਖ ਸੈਕਸ਼ਨਾ ਵਿਚ ਹਿੱਸਾ ਲੈ ਰਹੇ ਹਨ, ਭਾਗ ਲੈਣ ਵਾਲੇ ਬੱਚਿਆਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਦੇਣ ਤੋਂ ਇਲਾਵਾ 7 ਵੀਂ ਕਲਾਸ ਤੋਂ ਵੱਡੇ ਬੱਚਿਆਂ ਨੂੰ ਚੰਡੀਗੜ੍ਹ ਦੇ ਨੇੜੇ ਗੁਰਦੁਆਰਾ ਨਾਡਾ ਸਾਹਿਬPPN3051419 ਦੇ ਵੀ ਦਰਸ਼ਨ ਕਰਵਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਕੈਂਪ ਦੇ ਮੱਖੀ ਹਰਪਾਲ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਚਰਨਪ੍ਰੀਤ ਸਿੰਘ ਨੇ ਦਿੱਤੀ।

Check Also

ਲੰਗਰ ਸ੍ਰੀ ਗੁਰੂ ਰਾਮਾਦਾਸ ਲਈ ਅੰਬਾਲਾ ਦੀ ਸੰਗਤ ਵਲੋਂ ਕਣਕ ਤੇ ਹੋਰ ਰਸਦਾਂ ਭੇਟ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ …

Leave a Reply