ਫਾਜ਼ਿਲਕਾ, 3 ਨਵੰਬਰ (ਵਿਨੀਤ ਅਰੋੜਾ)- ਸੇਵਾਮੁਕਤ ਬੈਂਕ ਅਧਿਕਾਰੀ ਦਲਜੀਤ ਸਿੰਘ ਸਰਾਭਾ ਦੇ ਪੁੱਤਰ ਮਨਪ੍ਰੀਤ ਸਿੰਘ ਸਰਾਭਾ ਉਰਫ਼ ਮਨੀ ਨੇ ਬੀੇਤ ਦਿਨੀਂ ਪੰਜਾਬ ਵਿਚ ਸੰਪਨ ਬੈਡਮਿੰਟਨ ਓਪਨ ਮੁਕਾਬਲੇ ਵਿਚ ਅੰਡਰ-19 ਉਮਰ ਵਰਗ ਦੇ ਡਬਲ ਅਤੇ ਸਿੰਗਲ ਮੁਕਾਬਲਿਆਂ ਵਿਚ ਪੂਰੇ ਪੰਜਾਬ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਆਪਣੀ ਚੋਣ ਰਾਸ਼ਟਰੀ ਮੁਕਾਬਲੇ ਲਈ ਕਰਵਾ ਲਈ ਹੈ।
ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਨੇ 20 ਤੋਂ 23 ਅਕਤੂਬਰ ਤੱਕ ਸੰਗਰੂਰ ਵਿਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਏ ਮੁਕਾਬਲੇ ਵਿਚ ਹਿੱਸਾ ਲਿਆ। ਉਸਨੇ ਆਪਣੇ ਸਾਥੀ ਦੇ ਨਾਲ ਮਿਲਕੇ ਖੇਡਦੇ ਹੋਏ ਡਬਲ ਮੁਕਾਬਲੇ ਵਿਚ ਆਪਣੇ ਉਮਰ ਵਰਗ ਵਿਚ ਪਹਿਲਾ ਸਥਾਨ ਅਤੇ ਸਿੰਗਲ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਮਨੀ ਦੀ ਚੋਣ ਹੁਣ ਜੈਪੁਰ ਵਿਚ ਹੋਣ ਵਾਲੇ ਓਪਨ ਨੈਸ਼ਨਲ ਬੈਡਮਿੰਟਨ ਮੁਕਾਬਲੇ ਦੇ ਲਈ ਡਬਲ ਅਤੇ ਸਿੰਗਲ ਵਿਚ ਪ੍ਰਦਸ਼ਨ ਦੇ ਲਈ ਚੁਣੇ ਗਏ ਪੰਜਾਬ ਦੇ ਪੰਜ ਖਿਡਾਰੀਆਂ ਦੇ ਨਾਲ ਹੋਈ ਹੈ। ਇਸ ਤੋਂ ਪਹਿਲਾਂ ਮਨੀ ਨੇ ਡਿਸਟਿਕ ਵਿਨਰ ਰਹਿੰਦੇ ਹੋਏ ਪਠਾਨਕੋਟ ਵਿਚ ਪੰਜਾਬ ਪੱਧਰੀ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਤਦ ਮਨਂ ਨੂੰ ਓਰੰਗਾਬਾਦ ਵਿਚ ਸੰਪਨ ਰਾਸ਼ਟਰੀ ਮੁਕਾਬਲੇ ਵਿਚ ਖੇਡਣ ਦਾ ਮੌਕਾ ਮਿਲਿਆ। ਮਨੀ ਆਪਣੀ ਸਫ਼ਲਤਾ ਦਾ ਸਹਿਰਾ ਆਪਣੇ ਮਾਤਾ ਪਿਤਾ, ਕੋਚ ਸਚਿਨ ਰਤੀ ਜਲੰਧਰ ਅਤੇ ਸਮਸ਼ੇਰ ਸਿੰਘ ਢਿਲੋਂ ਨੂੰ ਦਿੱਤਾ ਹੈ। ਮਨੀ ਦਾ ਸਪਨਾ ਹੈ ਕਿ ਉਹ ਓਲੰਪਿਕ ਮੁਕਾਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇ ਅਤੇ ਲੰਬੇ ਅਰਸੇ ਬਾਅਦ ਫਾਜ਼ਿਲਕਾ ਤੋਂ ਰਾਸ਼ਟਰੀ ਮੁਕਾਬਲੇ ਦੇ ਲਈ ਚੁਣਕੇ ਉਸਨੇ ਆਪਣਾ ਸਪਨਾ ਸਾਕਾਰ ਕਰਨ ਦੀ ਦਿਸ਼ਾ ਵਿਚ ਇੱਕ ਕਦਮ ਵਧਾ ਦਿੱਤਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media