ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਹਾਉਸ ਦੀ 5 ਨਵੰਬਰ ਨੂੰ ਸਵੇਰੇ ਹੋ ਰਹੀ ਮੀਟਿੰਗ ਤੋਂ 24 ਘੰਟੇ ਪਹਿਲਾਂ ਵੀ ਬੈਠਕ ਦਾ ਏਜੰਡਾ ਜਾਰੀ ਨਾ ਕਰਕੇ ਮੇਅਰ ਅੰਮ੍ਰਿਤਸਰ ਨੇ ਇੱਕ ਵਾਰ ਫਿਰ ਨਗਰ ਨਿਗਮ ਕਨੂੰਨ 1976 ਦੀਆਂ ਧੱਜੀਆਂ ਉਡਾਈਆਂ ਹਨ।ਇਹ ਦੋਸ਼ ਲਾਉਂਦਿਆਂ ਨਗਰ ਨਿਗਮ ‘ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਕੌਂਸਲਰ ਰਾਜਕੰਵਲ ਪ੍ਰੀਤਪਾਲ ਸਿੰਘ ਲੱਕੀ ਨੇ ਕਿਹਾ ਕਿ ਨਿਗਮ ਦੇ ਕਨੂੰਨ ਦੇ ਅਨੁਸਾਰ ਏਜੇਂਡਾ 72 ਘੰਟੇ ਪਹਿਲਾਂ ਕੌਂਸਲਰਾਂ ਤੱਕ ਪਹੁੰਚਾਇਆ ਲਾਜਮੀ ਹੈ, ਕਿਉਂਕਿ ਜੇਕਰ ਕੌਂਸਲਰ ਇਸ ਏਜੇਂਡੇ ਵਿੱਚ ਆਪਣੀ ਗੱਲ ਰੱਖਣਾ ਚਾਹੁੰਦੇ ਤਾਂ 48 ਘੰਟੇ ਦੇ ਅੰਦਰ ਸ਼ਾਮਲ ਕਰਵਾ ਸਕਦਾ ਹੈ।ਲੇਕਿਨ ਕੌਂਸਲਰਾਂ ਨੂੰ ਆਪਣੀ ਗੱਲ ਰੱਖਣ ਤੋਂ ਰੋਕਣ ਲਈ ਮੇਅਰ ਨੇ ਏਜੰਡਾ ਦੇਰ ਨਾਲ ਜਾਰੀ ਕੀਤਾ ਹੈ ।ਇਸ ਲਈ ਇਹ ਮੀਟਿੰਗ ਨਿਯਮਾਂ ਮੁਤਾਬਕ ਗੈਰ-ਕਾਨੂਨੀ ਹੈ, ਜੇਕਰ ਇਸ ਮੀਟਿੰਗ ਵਿੱਚ ਕੋਈ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਉਹ ਵੀ ਗੈਰਕਾਨੂਨੀ ਹੋਵੇਗਾ ।
ਕੌਂਸਲਰ ਲੱਕੀ ਨੇ ਕਿਹਾ ਕਿ ਡੇਂਗੂ ਤੋਂ ਸਾਰਾ ਸ਼ਹਿਰ ਬੇਹਾਲ ਹੈ, ਲੇਕਿਨ ਮੇਅਰ ਸਾਹਿਬ ਨੂੰ ਦਵਾਈ ਦਾ ਹੁਣ ਖਿਆਲ ਆਇਆ ਹੈ ।ਬੇਸ਼ੱਕ ਸਰਦੀ ਨੇ ਦਸਤਕ ਦੇ ਦਿੱਤੀ ਹੈ, ਡੇਂਗੂ ਦਾ ਮੱਛਰ ਗੁਡ ਬਾਏ ਕਹਿਣ ਵਾਲਾ ਹੈ, ਲੇਕਿਨ ਨਗਰ ਨਿਗਮ ਹੁਣ ਤੱਕ ਦਵਾਈ ਦੀ ਖਰੀਦ ਤੇ ਹੀ ਸੋਚ ਵਿਚਾਰ ਕਰ ਰਿਹਾ ਹੈ ।ਉਨਾਂ ਕਿਹਾ ਕਿ ਮੇਅਰ ਅਤੇ ਕਮਿਸ਼ਨਰ ਇਹ ਦੱਸਣ ਕਿ ਇਹ ਦਵਾਈ ਉਸ ਸਮੇਂ ਕਿਉਂ ਨਹੀਂ ਖਰੀਦੀ ਗਈ ਜਦੋਂ ਸ਼ਹਿਰ ਵਿੱਚ ਲੋਕਾਂ ਦੀ ਮੌਤ ਹੋ ਰਹੀ ਸੀ ।ਮੌਸਮ ਬਦਲਣ ਦੇ ਨਾਲ ਹੀ ਡੇਂਗੂ ਮੱਛਰ ਦਾ ਸਫਾਇਆ ਆਪਣੇ ਆਪ ਹੋ ਜਾਵੇਗਾ, ਇਸ ਲਈ ਦਵਾਈ ਖਰੀਦਣ ਦਾ ਕੀ ਮਤਲੱਬ ਹੈ ? ਲੱਕੀ ਨੇ ਕਿਹਾ ਕਿ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕਬਜਿਆਂ ਦੀ ਭਰਮਾਰ ਹੈ।ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਰਹੇ ਹਨ, ਕਿਉਂਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਪੀਣ ਦੇ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ ।ਪ੍ਰੰਤੂ ਜਨਤਾ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਿੱਚ ਮੇਅਰ ਪੂਰੀ ਤਰ੍ਹਾਂ ਅਸਫਲ ਰਹੇ ਹਨ ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media