Friday, September 25, 2026

ਕਿਸਾਨ ਬਾਗ ਲਗਾਉਣ ਲਈ ਬੂਟੇ ਰਿਜਰਵ ਕਰਵਾ ਲੈਣ – ਬਾਜ ਸਿੰਘ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ ਸੱਗੂ)- ਪਤਝੜ ਰੁੱਤ ਦੇ ਬਾਗ ਜਿਵੇਂ ਨਾਖ,ਆੜੂ,ਅਲੂਚਾ ਆਦਿ ਲਗਾਉਣ ਦਾ ਸਮਾਂ ਅੱਧ ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸਿਹਤਮੰਦ ਬਾਗ ਤਿਆਰ ਕਰਨ ਲਈ ਚੰਗੀ ਕਿਸਮ ਦੇ ਸਿਹਤਮੰਦ ਬੂਟਿਆਂ ਦਾ ਹੋਣਾ ਬਹੁਤ ਜਰੂਰੀ ਹੈ ਇਸ ਲਈ ਜਿੰਨ੍ਹਾਂ ਵੀ ਕਿਸਾਨਾਂ ਨੇ ਬਾਗ ਲਗਾਉਣ ਦੀ ਯੋਜਨਾਂ ਬਣਾਈ ਹੈ ਉਹ ਤੁਰੰਤ ਬੂਟੇ ਰੀਜਰਵ ਕਰਵਾ ਲੈਣ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਬਾਜ ਸਿੰਘ ਨੇ ਦੱਸਿਆ ਕਿ ਜਿਸ ਵੀ ਕਿਸਾਨ ਨੇ ਨਾਖ,ਆੜੂ,ਅਲੂਚਾ,ਅਮਰੂੂਦ,ਨਿੰਬੂ ਜਾਤੀ ਆਦਿ ਦਾ ਬਾਗ ਲਗਾਉਣਾ ਹੈ ਉਹ ਆਪਣੇ ਬਲਾਕ ਨਾਲ ਸਬੰਧਿਤ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕਰਕੇ ਉਹਨਾਂ ਦੀ ਸਲਾਹ ਅਨੁਸਾਰ ਬੂਟੇ ਰੀਜਰਵ ਕਰਵਾ ਲੈਣ। ਉਹਨਾਂ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਜਦੋਂ ਬਾਗ ਲਗਾਉਣ ਦਾ ਸਮਾਂ ਚਲ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਕਿਸਾਨ ਬੂਟਿਆਂ ਦੀ ਭਾਲ ਲਈ ਵਿਭਾਗ ਨਾਲ ਸੰਪਰਕ ਕਰਦੇ ਹਨ ਜਦੋਂ ਕਿ ਉਸ ਸਮੇਂ ਸਿਹਤਮੰਦ ਬੂਟਿਆਂ ਦਾ ਪ੍ਰਬੰਧ ਕਰਨਾ ਵਿਭਾਗ ਲਈ ਸੰਭਵ ਨਹੀਂ ਹੁੰਦਾ। ਇਸ ਲਈ ਹੁਣੇ ਹੀ ਨੇੜੇ ਦੇ ਬਾਗਬਾਨੀ ਦਫਤਰ ਨਾਲ ਸੰਪਰਕ ਕਰ ਲਿਆ ਜਾਵੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply