Wednesday, July 1, 2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੀਨੀ. ਮੀਤ ਪ੍ਰਧਾਨ ਪਰਮਜੀਤ ਸਿੰਘ ਸਿੱਧੂ ਸਨਮਾਨਿਤ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ ਬਿਊਰੋ)  ਜੀ.ਐਨ.ਡੀ.ਯੂ ਦੇ ਲੈਬ ਐਂਡ ਟੈਕਨੀਕਲ ਐਸੋਸੀਏਸ਼ਨ ਦੇ ਸੈਕਟਰੀ ਤੇ ਮੌਜੂਦਾ ਟ੍ਰੇਡ ਯੂਨੀਅਨ ਆਗੂ ਪਰਮਜੀਤ ਸਿੰਘ ਸਿੱਧੂ ਮਾਲਾਖੇੜੀ ਨੂੰ ਵਿੱਦਿਅਕ ਖੇਤਰ ਤੇ ਨੈਤਿਕਤਾ ਤੇ ਪ੍ਰਫੁੱਲਤਾ ਦੇ ਵਿੱਚ ਪਾਏ ਗਏ ਵਡਮੁੱਲੇ ਤੇ ਵਿਲੱਖਣ ਯੋਗਦਾਨ ਬਦਲੇ ਸਿੱਖ ਪੰਥ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤੇ ਤਰਨ ਤਾਰਨ ਜੋਨ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੋਗਾਵਾਂ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ।ਜਿਕਰਯੋਗ ਹੈ ਕਿ ਪਰਮਜੀਤ ਸਿੰਘ ਸਿੱਧੂ ਲੈਬ ਐਂਡ ਟੈਕਨੀਸ਼ੀਅਨ ਯੂਨੀਅਨ ਦੇ ਸੈਕਟਰੀ, ਵਾਈਸ ਪ੍ਰਧਾਨ ਰਹਿਣ ਦੇ ਨਾਲ-ਨਾਲ ਜੀਐਨਡੀਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸੈਕਟਰੀ ਪੀ.ਆਰ ਵਰਗੇ ਅਹਿਮ ਅਹੁਦੇ ਤੇ ਰਹਿ ਕੇ ਲੋਕ ਸੇਵਾ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਇਹ ਅਹੁੱਦਾ ਦੇ ਕੇ ਨਵਾਜ਼ਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੂੰ ਮਨਿੰਦਰ ਸਿੰਘ, ਜਸਬੀਰ ਕੌਰ, ਲਖਵਿੰਦਰ ਕੌਰ, ਯੁਗਰਾਜ ਸਿੰਘ ਤੇ ਸੁੱਖਦੀਪ ਸਿੰਘ ਆਦਿ ਨਾਮਵਰ ਸਮਾਜ ਸੇਵੀਆਂ ਦੇ ਵੱਲੋਂ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਮਾਨ-ਸਨਮਾਨ ਉਨ੍ਹਾਂ ਨੂੰ ਦੇ ਕੇ ਨਵਾਜਿਆ ਗਿਆ ਹੈ ਉਹ ਇਸ ਦੀ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਸਦੀਵੀਂ ਸਮਰਪਿਤ ਰਹਿ ਕੇ ਸਿੱਖ ਪੰਥ ਦੀ ਸੇਵਾ ਕਰਦੇ ਰਹਿਣਗੇ। ਜਦੋਂ ਕਿ ਵਿੱਦਿਅਕ ਖੇਤਰ ਤੇ ਨੈਤਿਕਤਾ ਪ੍ਰਫੁੱਲਤਾ ਦੇ ਵਿੱਚ ਪਹਿਲਾਂ ਵਾਂਗ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਤੇਜਪਾਲ ਕੌਰ ਜਗਦੀਪ ਸਿੰਘ, ਜੋਬਨਦੀਪ ਸਿੰਘ, ਭੁਪਿੰਦਰ ਸਿੰਘ ਚੰਡੇਲ, ਵਰਿੰਦਰਪਾਲ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਡਾ. ਸੁਖਦੇਵ ਸਿੰਘ, ਬਾਬਾ ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …

Leave a Reply