ਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਬੁਢਾਪਾ ਪੈਨਸ਼ਨ ਅਤੇ ਹੋਰ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਦੇਣ ਲਈ ਨਵੀਆਂ ਪੈਨਸ਼ਨਾਂ ਲਗਾਉਣ ਵਾਸਤੇ ਜਿਲ੍ਹਾ ਪਠਾਨਕੋਟ ਅੰਦਰ ਦੋ ਦਿਨ 8 ਅਤੇ 9 ਨਵੰਬਰ ਨੂੰ ਸਵੇਰੇ 10:00 ਵਜੇ ਵੱਖ ਵੱਖ ਥਾਂਵਾਂ ‘ਤੇ ਕੈਂਪ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ 8 ਨਵੰਬਰ ਨੂੰ ਇਹ ਕੈਂਪ ਬ੍ਰਹਿਮਣ ਸਭਾ ਹਾਲ ਪਠਾਨਕੋਟ, ਕਿਸਾਨ ਭਵਨ ਚੱਕ ਚਿਮਨਾ, ਧਰਮਸ਼ਾਲਾ ਮਨਵਾਲ, ਬੀ.ਡੀ.ਪੀ.ਓ ਦਫਤਰ ਨਰੋਟ ਜੈਮਲ ਸਿੰਘ, ਬੀ.ਡੀ.ਪੀ.ਓ ਦਫਤਰ ਬਮਿਆਲ, ਬੀ.ਡੀ.ਪੀ.ਓ. ਦਫਤਰ ਘਰੋਟਾ, ਬੀ.ਡੀ.ਪੀ.ਓ. ਦਫਤਰ ਸੁਜਾਨਪੁਰ, ਬੀ.ਡੀ.ਪੀ.ਓ. ਦਫਤਰ ਧਾਰਕਲਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਪੁਰਾਣੇ ਦਫਤਰ ਪੰਗੋਲੀ ਚੌਕ ਵਿਖੇ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇਹ ਕੈਂਪ 9 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੰਜੂਪੁਰ, ਧਰਮਸ਼ਾਲਾ ਪਿੰਡ ਭੋਆ, ਬ੍ਰਹਿਮਣ ਸਭਾ ਹਾਲ ਪਠਾਨਕੋਟ, ਬੀ.ਡੀ.ਪੀ.ਓ. ਦਫਤਰ ਨਰੋਟ ਜੈਮਲ ਸਿੰਘ, ਬੀ.ਡੀ.ਪੀ.ਓ ਦਫਤਰ ਬਮਿਆਲ, ਨਵਾਂ ਰੈਸਟ ਹਾਊਸ ਪਿੰਡ ਜਸਵਾਲ ਲਾਹੜੀ, ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਅਤੇ ਰੈਸਟ ਹਾਊਸ ਦੁਨੇਰਾ ਵਿਖੇ ਲਗਾਏ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਇੰਨ੍ਹਾਂ ਕੈਂਪਾਂ ਵਿੱਚ ਹਾਜਰ ਰਹਿਣਗੇ ਅਤੇ ਮੌਕੇ ‘ਤੇ ਹੀ ਲੋੜੀਂਦੀ ਕਾਰਵਾਈ ਕਰਨਗੇ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਯੋਗ ਲਾਭਪਾਤਰੀ ਪੈਨਸ਼ਨ ਦਾ ਲਾਭ ਪ੍ਰਾਪਤ ਕਰਨ ਲਈ ਆਪਣੀ ਇੱਕ ਪਾਸਪੋਰਟ ਸਾਇਜ ਫੋਟੋ, ਆਪਣੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਫੋਟੋ ਕਾਪੀ ਜਰੂਰ ਨਾਲ ਲੈ ਕੇ ਆਉਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media