
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਹੁਣ ਤਾਂ ਟਾਈਲ ਮੰਤਰੀ ਬਣ ਚੁੱਕੇ ਹਨ, ਸ਼ਹਿਰ ਦੇ ਹਰ ਹਿੱਸੇ ਵਿਚ ਟਾਈਲ ਹੀ ਟਾਈਲ ਲਗਾ ਦਿੱਤੀ ਗਈ ਹੈ।ਜਿੱਥੇ ਜਰੂਰਤ ਨਹੀਂ ਹੈ, ਉਥੇ ਵੀ ਟਾਈਲਾਂ ਲਗਾ ਦਿੱਤਿਆਂ ਗਈਆਂ ਹਨ ਇਥੋਂ ਤੱਕ ਕਿ ਪਾਰਕਾਂ ਵਿਚ ਜਿਥੇ ਹਰਾ ਘਾਹ ਹੋਣਾ ਚਾਹੀਦਾ ਹੈ, ਉਥੇ ਵੀ ਟਾਈਲਾਂ ਹੀ ਨਜਰ ਆ ਰਹੀਆਂ ਹਨ।ਇਹ ਦੋਸ਼ ਲਾਉਂਦਿਆਂ ਵਿਧਾਨ ਸਭਾ ਹਲਕਾ ਉਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਵਿੱਚ ਹਰਿਆਲੀ ਖਤਮ ਕਰ ਕੇ ਟਾਇਲਾਂ ਲਗਾਉਣੀਆਂ ਜੋਸ਼ੀ ਵਲੋਂ ਆਪਣਿਆਂ ਨੂੰ ਫਾਇਦਾ ਪੁੰਚਾਉਣਾ ਹੈ।ਉਨਾਂ ਸਵਾਲ ਕੀਤਾ ਕਿ ਮੰਤਰੀ ਅਨਿਲ ਜੋਸ਼ੀ ਨੂੰ ਜਰਾ ਇਹ ਤਾਂ ਦੱਸਣ ਕੀ ਟਾਈਲਾਂ ਦੀ ਫੈਕਟਰੀ ਕਿਸ ਦੀ ਹੈ ਅਤੇ ਕਿਸ ਨੂੰ ਲੱਖਾਂ ਕਰੋੜਾਂ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਗਲੀਆਂ ਦੇ ਨਾਲ-ਨਾਲ ਸੜਕਾਂ ਦੇ ਆਸੇ-ਪਾਸੇ ਵੀ ਟਾਈਲਾਂ ਲਗਾਊਣ ਲਈ ਕਿਓਂ ਦਿਲਚਸਪੀ ਵਿਖਾਈ ਜਾ ਰਹੀ ਹੈ।
ਰਿੰਟੂ ਨੇ ਕਿਹਾ ਕਿ ਪੰਜਾਬ ਇਸ ਸਮੇਂ ਜਿਹੜੇ ਹਾਲਾਤਾਂ ਤੋ ਗੁਜਰ ਰਿਹਾ ਹੈ, ਇਹ ਕਿਸੇ ਤੋ ਛੁਪਿਆ ਨਹੀਂ ਹੈ।ਨੌਜਵਾਨ ਜੋ ਕੀ ਸਾਡੀ ਰੀਡ ਦੀ ਹੱਡੀ ਹੈ, ਉਹ ਨਸ਼ੇ ਦੀ ਗੰਦਗੀ ਵਿਚ ਜਾ ਰਿਹਾ ਹੈ, ਜਿਸ ਨਾਲ ਚੋਰੀ ਅਤੇ ਲੱਟਮਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ।ਕੋਈ ਵੀ ਔਰਤ ਘਰ ਤੋਂ ਨਿਕਲਣ ਵੇਲੇ ਸੌ ਵਾਰ ਸੋਚਦੀ ਹੈ।ਘਰ ਤੋਂ ਨਿਕਲਣ ਵੇਲੇ ਉਸ ਨੂੰ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਉਸ ਨਾਲ ਕੋਈ ਵਾਰਦਾਤ ਹੀ ਨਾਂ ਹੋ ਜਾਵੇ।ਉਨਾਂ ਕਿਹਾ ਕਿ ਜਨਤਾ ਨੇ ਇਸ ਸਰਕਾਰ ਨੂੰ 10 ਸਾਲ ਦਾ ਸਮਾਂ ਤਾਂ ਦਿੱਤਾ, ਪਰੰਤੁ ਇਨਾਂ ਦਸਾਂ ਸਾਲਾਂ ਵਿਚ ਕਿੰਨਾਂ ਕੁ ਵਿਕਾਸ ਹੋਇਆਂ ਹੈ।ਉਨਾਂ ਕਿਹਾ ਕਿ ਗੁਰੂ ਦੀ ਨਗਰੀ ਨੂੰ ਕਿ ਪੈਰਿਸ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਸਰਕਾਰ ਵਿਚ ਬੈਠੇ ਹਲਕਾ ਉਤਰੀ ਦੇ ਵਿਧਾਇਕ ਅਤੇ ਮੰਤਰੀ ਅਨਿਲ ਜੋਸ਼ੀ ਜਰਾ ਇਹ ਤਾਂ ਦਸ ਦੇਣ ਕਿ ਸ਼ਹਿਰ ਵਿਚ ਡੇਂਗੂ ਨੇ ਗੰਭੀਰ ਰੂਪ ਲਿਆ ਹੋਇਆ ਹੈ, ਹਰ ਘਰ ਵਿਚ ਇਕ ਡੇਂਗੂ ਦਾ ਮਰੀਜ ਹੈ, ਪਰੰਤੁ ਸਰਕਾਰ ਹੈ ਕਿ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।ਇਸ ਲਈ ਕਿਸੇ ਤਰਾਂ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ।ਸਰਕਾਰੀ ਹਸਪਤਾਲਾ ਵਿਚ ਲੋਕਾਂ ਨੂੰ ਇਲਾਜ ਹੀ ਨਹੀਂ ਮਿਲ ਰਿਹਾ ਹੈ।ਹਲਕਾ ਉਤਰੀ ਦੇ ਅਧੀਨ ਆੳਂੁਦੇ ਫਤਿਹਗੜ ਚੂੜੀਆਂ ਰੋਡ ਸਥਿਤ ਪ੍ਰੀਤ ਨਗਰ ਵਿਚ ਮੀੀਟੰਗ ਦੌਰਾਨ ‘ਜਾਗਦੇ ਰਹੋ-ਜਾਗਦੇ ਰਹੋ ਇਕ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਦੀ ਪੋਲ ਖੋਲੀ ਗਈ।
Punjab Post Daily Online Newspaper & Print Media