Saturday, October 10, 2026

 ਪੰਥਕ ਤਾਲਮੇਲ ਸੰਗਠਨ ਪੁਲਿਸ ਵਲੋਂ ਕੀਤੀਆਂ ਗ੍ਰਿਫਤਾਰੀਆਂ ਦੀ ਨਿਖੇਧੀ ਕਰਦਾ ਹੈ- ਗਿ: ਕੇਵਲ ਸਿੰਘ

Giani Kewal Singh

ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਸਿਧਾਂਤਕ ਵਖਰੇਵੇਂ ਦੇ ਬਾਵਜੂਦ ਪੰਥਕ ਤਾਲਮੇਲ ਸੰਗਠਨ ਪੁਰਜ਼ੋਰ ਪੁਲਿਸ ਵਲੋਂ ਗ੍ਰਿਫਤਾਰੀਆਂ ਦੀ ਨਿਖੇਧੀ ਕਰਦਾ ਹੈ।ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਜਾ ਰਹੇ ਇਕੱਠ ਨਾਲ ਸਾਡਾ ਸਿਧਾਂਤਕ ਵਖਰੇਵਾਂ ਹੈ, ਕਿਉਂਕਿ ਸੰਗਠਨ ਸਰਬਤ ਖਾਲਸਾ ਦੇ ਸਿਰਮੌਰ ਸੰਕਲਪ ਦੀ ਸਰਦਾਰੀ ਚਾਹੁੰਦਿਆਂ ਇਸ ਦੇ ਵਿਸ਼ਵ ਨੂੰ ਕਲਾਵੇ ਵਿਚ ਲੈਂਦੇ ਸਰੂਪ ਨੂੰ ਨੀਯਤ ਕਰਕੇ ਖਾਸ ਵਿਧੀ ਵਿਧਾਨ ਅਧੀਨ ਕਰਨ ਦਾ ਮੁਦੱਈ ਹੈ।ਪਰ ਸਿਧਾਂਤਕ ਵਖਰੇਵੇਂ ਦੇ ਹੁੰਦਿਆਂ ਉਸ ਇਕੱਠ ਦੇ ਪ੍ਰਬੰਧਕਾਂ ਅਤੇ ਸਮੱਰਥਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖਿਆ ਜਾ ਸਕਦਾ।ਹਰ ਨਾਗਰਿਕ, ਭਾਈਚਾਰੇ ਅਤੇ ਕੌਮ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਖੇਤਰ ਵਿਚ ਕੰਮ ਕਰਨ ਦਾ ਸੰਵਿਧਾਨਕ ਅਧਿਕਾਰ ਹੈ।ਦੇਸ਼ ਕੌਮ ਦੀ ਤਰੱਕੀ ਲਈ ਸੰਗਠਤ ਹੋ ਕੇ ਅਵਾਜ਼ ਉਠਾਉਣਾ ਕਾਨੂੰਨੀ ਹੱਕ ਹੈ।ਪਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੁਲਿਸ ਵਲੋਂ ਸਰਬਤ ਖਾਲਸਾ ਦੇ ਨਾਮ ਹੇਠ ਰੱਖੇ ਇਕੱਠ ਨੂੰ ਤਾਰਪੀਡੋ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਪੂਰੀ ਤਰ੍ਹਾਂ ਗੈਰਸੰਵਿਧਾਨਕ ਹੈ। ਪੁਲਿਸ ਦਾ ਕੰਮ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਾ ਹੁੰਦਾ ਹੈ ਅਤੇ ਲੋਕਾਂ ਨਾਲ ਸਹਿਯੋਗ ਕਰਨਾ ਹੁੰਦਾ ਹੈ। ਅਮਨ ਪੂਰਵਕ ਕੰਮ ਕਰ ਰਹੇ ਲੋਕਾਂ ਜਾਂ ਲੋਕ ਲਹਿਰਾਂ ਨੂੰ ਦਬਾਅ ਕੇ ਦਹਿਸ਼ਤ ਪੈਦਾ ਕਰਨਾ ਪੁਲਿਸ ਦੇ ਕਰਮ ਧਰਮ ਦੇ ਵਿਰੁੱਧ ਹੈ।ਪੰਥਕ ਤਾਲਮੇਲ ਸੰਗਠਨ ਨਜਾਇਜ਼ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੀ ਅਤੇ ਛਾਪੇਮਾਰੀ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਰਕਾਰ ਨੂੰ ਅਪੀਲ ਕਰਦਾ ਹੈ ਪੁਲਿਸ ਦੀਆਂ ਗੈਰਕਾਨੂੰਨੀ ਕਾਰਵਾਈਆਂ ਨੂੰ ਤੁਰੰਤ ਨੱਥ ਪਾਈ ਜਾਵੇ ਜੋ ਕਿ ਪੰਜਾਬ ਦੀ ਸ਼ਾਂਤੀ ਵਿਗਾੜਨ ਦੇ ਤੁਲ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply