
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਕੈਮਿਸਟ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਸੰਦੀਪ ਭੁਸਰੀ ਦੀਆਂ ਵਧੀਆ ਸੇਵਾਵਾਂ ਦੇ ਚਲਦੇ ਉਨ੍ਹਾਂ ਨੂੰ ਕੈਮਿਸਟ ਐਸੋਸੀਏਸ਼ਨ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਬੀਤੇ ਦਿਨ ਫਾਜ਼ਿਲਕਾ ਵਿਚ ਕਰਵਾਏ ਐਸੋਸੀਏਸ਼ਨ ਦੇ ਰਾਜ ਪੱਧਰੀ ਪ੍ਰੋਗਰਾਮ ਵਿਚ ਕੀਤੀ ਗਈ।
ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਸ਼੍ਰੀ ਭੁਸਰੀ ਦਾ ਸੂਬਾਈ ਕਾਰਜਕਾਰਣੀ ਵਿਚ ਨਵੇਂ ਅਹੁੱਦੇ ਲਈ ਐਲਾਣ ਕਰਨ ਤੋਂ ਪਹਿਲਾਂ ਦੱਸਿਆ ਕਿ ਸ਼੍ਰੀ ਭੁਸਰੀ ਨੇ ਐਸੋਸੀਏਸ਼ਨ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਵਿਚਕਾਰ ਪੁਲ ਦੀ ਤਰ੍ਹਾਂ ਕੰਮ ਕਰਦੇ ਹੋਏ ਕਈ ਵਾਰ ਮੰਤਰੀ ਜਿਆਣੀ ਨਾਲ ਫਾਜ਼ਿਲਕਾ ਅਤੇ ਚੰਡੀਗੜ੍ਹ ਵਿਚ ਮੁਲਾਕਾਤ ਕਰਕੇ ਐਸੋਸੀਏਸ਼ਨ ਦੀਆਂ ਸਮਸਿਆਵਾਂ ਹੱਲ ਕਰਵਾਈਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੀ ਭੁਸਰੀ ਪਹਿਲਾਂ ਵੀ ਸੂਬਾਈ ਕਾਰਜਕਾਰਣੀ ਵਿਚ ਸੰਯੁਕਤ ਸਕੱਤਰ ਅਹੁੱਦੇ ਤੇ ਸੇਵਾਵਾਂ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਪ੍ਰਦਾਨ ਕਰਦੇ ਹੌਏ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।ਸ਼੍ਰੀ ਭੁਸਰੀ ਦੇ ਮੀਤ ਪ੍ਰਧਾਨ ਨਿਯੁਕਤ ਹੋਣ ਤੇ ਫਾਜ਼ਿਲਕਾ ਕੈਮਿਸਟ ਐਸੋਸੀਏਸ਼ਨ ਅਤੇ ਫਾਜ਼ਿਲਕਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Punjab Post Daily Online Newspaper & Print Media