Sunday, March 15, 2026

ਹੋਲੀ ਹਾਰਟ ਸਕੂਲ ਵਿਚ 45ਵਾਂ ਜ਼ਿਲ੍ਹਾ ਪੱਧਰੀ ਵਿਗਿਆਨ ਮੇਲਾ ਸ਼ੁਰੂ

ppn1011201611

ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ ਦੀ ਪ੍ਰਧਾਨਗੀ ਵਿਚ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਵਿਪਨ ਕਟਾਰੀਆਦ ੇ ਦਿਸ਼ਾ ਨਿਰਦੇਸ਼ਾਂ ਤੇ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ 45ਵੇਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਕਿਸ਼ੋਰ ਮੇਲੇ ਦੀ ਅੱਜ ਸ਼ੁਰੂਆਤ ਕੀਤੀ ਗਈ।
ਇਸ ਵਿਗਿਆਨ ਮੇਲੇ ਵਿਚ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਤਹਿਸੀਲਦਾਂ ਦੇ ਜੇਤੂ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਵੱਖ ਵੱਖ ਵਿਗਿਆਨ ਮਾਡਲਾਂ ਨੂੰ ਤਿਆਰ ਕਰਕੇ ਜੱਜਾਂ ਅਤੇ ਮਹਿਮਾਨਾਂ ਨੂੰ ਪ੍ਰਭਾਵਤ ਕੀਤਾ। ਪ੍ਰਿੰਸੀਪਲ ਰੀਤੂ ਭੁਸਰੀ ਨੇ ਵਿਗਿਆਨ ਮੇਲੇ ਦੀ ਸ਼ੁਰੂਆਤ ਤੇ ਮਹਿਮਾਨਾਂ, ਜੱਜਾਂ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਵਿਚ ਵਿਗਿਆਨ ਵਿਸ਼ੇ ਦੇ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਵਿਗਿਆਂਲ ਮੇਲੇ ਵਰਗੇ ਪ੍ਰੋਗਰਾਮਾਂ ਦਾ ਅਯੋਜਨ ਜ਼ਰੂਰੀ ਹੈ ਅਤੇ ਅਜਿਹੇ ਪ੍ਰੋਗਰਾਮਾਂ ਦੇ ਅਯੋਜਨ ਵਿਚ ਹੋਲੀ ਹਾਰਟ ਸਕੂਲ ਸਦਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਸਹਿਯੋਗ ਕਰਦਾ ਰਹੇਗਾ।
ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਖਦੇਵ ਸਿੰਘ ਗਿਲ ਨੇ ਕਿਹਾ ਕਿ ਵਿਗਿਆਨ ਅਤੇ ਮਨੁੱਖ ਨੂੰ ਕਦੇ ਵੀ ਅਲੱਗ ਨਹੀਂ ਕੀਤਾ ਜਾ ਸਕਦਾ ।ਪ੍ਰੈਸ ਸਕੱਤਰ ਸੰਜੀਵ ਗਿਲੋਤਰਾ ਨੇ ਦੱਸਿਆ ਕਿ ਇਸ ਦੌਰਾਨ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਵਿਚ ਵੱਖ ਵੱਖ 6 ਥੀਮਾਂ ਤੇ ਮੁਕਾਬਲੇ ਕਰਵਾਏ ਗਏ ਜਦਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਸਾਇੰਸ ਤੇ ਆਧਾਰਿਤ ਮਾਡਲ ਮੁਕਾਬਲੇ ਕਰਵਾਏ ਗਏ। ਜਮਾਤ ਦਸਵੀਂ ਦੇ ਵਿਦਿਆਰਥੀਆਂ ਨੇ ਕਿਸ਼ੋਰ ਮੇਲੇ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਵਿਚ ਚਾਰਟ, ਸਲਗਨ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਜ਼ਿਲ੍ਹੇ ਦੇ ਵਗੱਖ ਵੱਖ ਅਧਿਆਪਕਾਂ ਨੇ ਜੱਜ ਦੀ ਭੂਮਿਕਾ ਨਿਭਾਈ।ਪ੍ਰੋਗਰਾਮ ਵਿਚ ਅਧਿਆਪਕ ਪ੍ਰਫੁੱਲ ਸਚਦੇਵਾ, ਰਮਣੀਕ ਜੋਲੀ, ਵਿਵੇਕ ਡੋਡਾ ਅਤੇ ਗੋਤਮ ਗੋਡ ਸਮੇਤ ਸਕੂਲ ਐਮਡੀ ਅਨਮੋਲ ਭੁਸਰੀ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply