Monday, March 23, 2026

ਜੰਡਿਆਲਾ ਵਾਸੀ ਝੂਠੀਆਂ ਅਫਵਾਹਾਂ ਤੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ

ਨਸ਼ੇ ਰੋਕਣ ਤੇ ਨਸ਼ੇ ਦੇ ਸੋਦਾਗਰਾਂ ਤੱਕ ਪਹੁੰਚਣ ਲਈ ਪਬਲਿਕ ਕੋਲੋਂ ਪੂਰਾ ਸਹਿਯੋਗ ਲਵਾਂਗੇ- ਐਸ. ਐਸ. ਪੀ ਦਿਹਾਤੀ

ਜੰਡਿਆਲਾ ਗੁਰੂ, 31 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਵਿੱਚ 28 ਮਈ ਨੂੰ ਐਸ ਪੀ ਹੈਡੱਕੁਆਟਰ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਉ ਜਾਗਰੂਕ ਕੈਂਪ ਲਈ ਸੱਦਾ ਪੱਤਰ ਵੱਖ-ਵੱਖ ਪਾਰਟੀਆਂ ਤੋਂ ਇਲਾਵਾ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਜੰਡਿਆਲਾ ਪ੍ਰੈਸ ਕਲੱਬ ਵਲੋਂ ਭੇਜੇ ਗਏ ਸਨਪਤਾ ਲੱਗਾ ਹੈ ਕਿ ਜੰਡਿਆਲਾ ਪ੍ਰੈਸ ਕਲੱਬ ਦੇ ਵਫਦ ਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਵਲੋਂ ਪੂਰਨ ਵਿਸ਼ਵਾਸ਼ ਦਿੱਤਾ ਗਿਆ ਸੀ ਕਿ ਉਹ ਸ਼ਹਿਰ ਵਿੱਚ ਲੱਗ ਰਹੇ ਨਸ਼ਾ ਛੁਡਾਉ ਜਾਗਰੂਕ ਕੈਂਪ ਵਿਚ ਪਹੁੰਚ ਕੇ ਪ੍ਰੈਸ, ਪਬਲਿਕ ਅਤੇ ਪੁਲਿਸਦੀ ਮੀਟਿੰਗ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇਪਰ 28 ਮਈ ਸਵੇਰੇ 11 ਵਜੇ ਸ਼ੁਰੂ ਹੋਏ ਅਤੇ ਸੰਗਮ ਪੈਲਸ ਵਿਚ ਜਨਤਾ ਦੀ ਭਰਵੀਂ ਹਾਜ਼ਰੀ ਵਿਚ ਐਸ ਐਸ ਪੀ ਦਿਹਾਤੀ ਜਾਂ ਕੋਈ ਸੀਨੀਅਰ ਅਧਿਕਾਰੀ ਨੇ ਨਾ ਪਹੁੰਚ ਕੇ ਸਾਰਿਆਂ ਦੀ ਜੁਬਾਨ ਉਪੱਰ ਇਕ ਵਾਰ ਚਰਚਾ ਛੇੜ ਦਿੱਤੀ ਕਿ ਮਾਝੇ ਦੇ ਇਕ ਕੈਬਨਿਟ ਮੰਤਰੀ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕੈਂਪ ਵਿਚ ਸ਼ਾਮਿਲ ਨਾ ਹੋਣ ਲਈ ਹਦਾਇਤਾਂ ਕੀਤੀਆਂ ਗਈਆ ਸਨਸ਼ਹਿਰ ਦੇ ਹੀ ਇੱਕ ਯੂਥ ਅਕਾਲੀ ਆਗੂ ਨੇ ਉਸੇ ਦਿਨ ਦੇਰ ਰਾਤ ਜੰਡਿਆਲਾ ਪ੍ਰੈਸ ਕਲੱਬ ਦੀ ਇੱਕ ਮਹਿਲਾ ਪੱਤਰਕਾਰ ਨੂੰ ਫੋਨ ਕਰਕੇ ਇਸ ਗੱਲ ਨੂੰ ਹੋਰ ਪੱਕਾ ਕਰਦੇ ਹੋਏ ਕਿਹਾ ਕਿ ਤੁਹਾਡੇ ਕਹਿਣ ਤੇ ਜਿਲ੍ਹੇ ਦਾ ਕੋਈ ਵੀ ਸੀਨੀਅਰ ਅਫ਼ਸਰ ਨਸ਼ਾ ਛੁਡਾਉ ਜਾਗਰੂਕ ਕੈਂਪ ਵਿਚ ਨਹੀਂ ਆਵੇਗਾਤੁਸੀਂ ਮੇਰੇ ਨਾਲ ਚੱਲਦੇ ਮੈਂ ਮੰਤਰੀ ਸਾਹਿਬ ਕੋਲੋ ਫੋਨ ਕਰਵਾ ਦੇਣਾ ਸੀਅਗਰ ਇਸ ਗੱਲ ਉਪਰ ਗੌਰ ਕੀਤਾ ਜਾਵੇ, ਤਾਂ ਕੀ ਮਾਝੇ ਦੇ ਇਕ ਮੰਤਰੀ ਦੇ ਕਹਿਣ ਤੇ ਨਸ਼ਾ ਛੁਡਾਊ ਜਾਗਰੂਕ ਕੈਂਪ ਵਿਚ ਉਸ ਮੰਤਰੀ ਦੇ ਧੜੇ ਨਾਲ ਸਬੰਧਤ ਕੋਈ ਵੀ ਜੰਡਿਆਲਾ ਗੁਰੂ ਦਾ ਲੀਡਰ ਅਤੇ ਪੁਲਿਸ ਅਧਿਕਾਰੀ ਕੈਂਪ ਵਿਚ ਸ਼ਾਮਿਲ ਨਹੀਂ ਹੋਏ? ਪਰ ਪ੍ਰੋਗ੍ਰਾਮ ਦੇ ਆਖਰੀ ਸਮੇਂ ਵਿਚ ਪਹੁੰਚ ਕੇ ਥਾਣਾ ਮੁੱਖੀ ਪਰਮਜੀਤ ਸਿੰਘ ਨੇ ਪਬਲਿਕ ਦੀਆਂ ਮੁਸ਼ਕਿਲਾਂ ਸੁਣੀਆਂਇਸ ਸਬੰਧੀ ਜਦ ਐਸ. ਐਸ. ਪੀ ਅੰਮ੍ਰਿਤਸਰ (ਦਿਹਾਤੀ) ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਨਸ਼ੇ ਨੂੰ ਰੋਕਣ ਅਤੇ ਨਸ਼ੇ ਦੇ ਸੋਦਾਗਰਾਂ ਤੱਕ ਪਹੁੰਚਣ ਲਈ ਸਾਨੂੰ ਜੋ ਵੀ ਕਰਨਾ ਪਵੇਗਾ, ਅਸੀਂ ਪਬਲਿਕ ਕੋਲੋਂ ਪੂਰਾ ਸਹਿਯੋਗ ਲਵਾਂਗੇ ਅਤੇ ਉਹਨਾ ਨੂੰ ਉਸ ਦੇ ਨਤੀਜੇ ਸਾਹਮਣੇ ਕਰਕੇ ਦਿਖਾਵਾਂਗੇਐਸ. ਐਸ. ਪੀ ਦਿਹਾਤੀ ਨੇ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਸ਼ਹਿਰ ਵਾਸੀਆਂ ਨੂੰ ਸੁਚੇਤ ਰਹਿਣ ਲਈ ਵੀ ਕਿਹਾ

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply