
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ) – ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਨੀਪੁਰ ਤੇ ਗੋਆ ‘ਚ 2017 ਵਿੱਚ ਹੋ ਰਹੀਆਂ ਸੂਬਿਆਂ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਾਥ ਦੇਵੇਗਾ।ਸਥਾਨਕ ਸੁਲਤਾਨਵਿੰਡ ਰੋਡ ਸਥਿਤ ਈਦਗਾਹ ਵਿਖੇ ਪੰਜਾਬ ਕਾਂਗਰਸ ਘੱਟਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਦੀ ਪ੍ਰਧਾਨਗੀ ‘ਚ ਅਯੋਜਿਤ ਪੰਜਾਬ ਪੱਧਰੀ ਸਮੇਲਨ ਦੌਰਾਨ ਇਹ ਦਾਅਵਾ ਕਰਦਿਆਂ ਸੀਨਅਰ ਕਾਂਗਰਸੀ ਆਗੂ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਘੱਟਗਿਣਤੀਆਂ ਕੇਵਲ ਕਾਂਗਰਸ ਨਾਲ ਹੀ ਸੁਰਖਿਅਤ ਹਨ ਕਿਉਂਕਿ ਕਾਂਗਰਸ ਹੀ ਧਰਮ ਨਿਰਪੱਖ ਪਾਰਟੀ ਹੈ ਅਤੇ ਮੁਸਲਿਮ ਭਾਈਚਾਰੇ ਸਮੇਤ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ।
ਕੌਮੀ ਕਾਂਗਰਸੀ ਆਗੂ ਖੁਰਸ਼ੀਦ ਅਹਿਮਦ ਦੇ ਇਸ ਸੰਮੇਲਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰ ਪਾਲ ਸਿੰਘ ਪਲਾਸੌਰ ਨੇ ਕਿਹਾ ਕਿ ਸ੍ਰੀ ਖੁਰਸ਼ੀਦ ਅਹਿਮਦ ਨੇ ਅੰਮ੍ਰਿਤਸਰ ਪਹੁੰਚ ਕੇ ਸਥਾਨਕ ਪਾਰਟੀ ਆਗੂਆਂ ਦਾ ਮਾਣ ਵਧਾਇਆ ਹੈ।ਸੰਮੇਲਨ ਵਿੱਚ ਹਾਜਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਸਮੂਹ ਘੱਟਗਿਣਤੀ ਵਰਗਾਂ ਨੂੰ ਨਾਲ ਲੈ ਕੇ ਚੋਣ ਮੈਦਾਨ ਵਿੱਚ ਕੁੱਦੇਗੀ ਅਤੇ ਮੁਸਲਿਮ ਭਾਈਵਚਾਰੇ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।ਇਤਿਹਾਸ ਦਾ ਹਵਾਲਾ ਦਿੰਦਿਆਂ ਪਲਾਸੌਰ ਨੇ ਕਿਹਾ ਕਿ ਸਾਂਈ ਮੀਆਂ ਮੀਰ ਜੀ ਨੇ ਗੁਰੂ ਸਾਹਿਬ ਨਾਲ ਪੱਕੀ ਸਾਂਝ ਅਧੀਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖ ਕੇ ਇਸ ਨੂੰ ਸਭ ਧਰਮਾਂ ਦਾ ਸਾਂਝਾ ਧਾਮ ਬਨਾਉਣ ਲਈ ਗੁਰੂ ਸਾਹਿਬ ਦੀ ਵਿਲੱਖਣ ਸੋਚ ਦੀ ਹਾਮੀ ਭਰੀ ਸੀ।ਇਸ ਸੰਮੇਲਨ ਵਿੱਚ ਡਾ: ਰਾਜ ਕੁਮਾਰ ਵੇਰਕਾ ਉਪ ਚੇਅਰਮੈਨ ਘੱਟਗਿਣਤੀ ਕਮਿਸ਼ਨ, ਜੁਗਲ ਕਿਸੌਰ ਸ਼ਰਮਾ ਕਾਂਗਰਸ ਸ਼ਹਿਰੀ ਪ੍ਰਧਾਨ, ਅਬਾਸ ਰਜਾ ਵਾਈਸ ਚੇਅਰਮੈਨ ਪੰਜਾਬ, ਚਮਨ ਖਾਨ ਜਨ. ਸ਼ਕੱਤਰ ਘੱਟ ਗਿਣਤੀ ਕਾਂਗਰਸ ਵਿੰਗ ਪੰਜਾਬ, ਜੁਨੈਦ ਖਾਨ ਚੇਅਰਮੈਨ ਜਿਲਾ ਅੰਮ੍ਰਿਤਸਰ, ਮੁਹਮੰਦ ਅਨਿਲ ਰਾਹੀ, ਮੁਹਮਦ ਸ਼ਮੀਮ, ਮੁਹਮੰਦ ਮਕਸੂਦ, ਮੁਜ਼ਮਿਲ ਹੁਸੈਨ ਇਮਾਮ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਜਸਵੰਤ ਸਿੰਘ ਵਰਪਾਲ, ਹਰਭਜਨ ਸਿੰਘ ਕੰਬੋਜ, ਪ੍ਰੀਤਮ ਸਿੰਘ ਭੁੱਲਰ, ਦਲਜੀਤ ਸਿੰਘ ਢਿੱਲੋ, ਗੁਰਮੀਤ ਸਿੰਘ ਢਿੱਲੋ ਜਨ. ਸਕਤਰ ਪੰਜਾਬ ਕਾਗਰਸ ਕੋਅ. ਸੈਲ, ਡਾ: ਗੁਰਮੀਤ, ਬੰਟੀ ਸ਼ਾਹ ਜਨ. ਸਕਤਰ ਪੰਜਾਬ ਕਾਗਰਸ ਸਪੋਰਟਸ ਸੈਲ, ਸੁਰਜੀਤ ਸਿੰਘ ਕੰਬੋਜ, ਹੈਪੀ ਭਗਤ ਸਕਤਰ ਪੰਜਾਬ ਅਤੇ ਕਨਵੀਨਰ ਅਮ੍ਰਿੰਤਸਰ ਸ਼ਹਿਰੀ ਸਪੋਰਟਸ ਸੈਲ, ਰਾਜਾ ਕੌੜਾ, ਪਰਮਜੀਤ ਸਿੰਘ ਭਗਤਾਂਵਾਲਾ, ਬਲੂ ਸ਼ੇਰ ਗਿੱਲ, ਹੈਪੀ ਜੋੜਾ, ਪਰਮਜੀਤ ਜੋੜਾ, ਸੁਰਿੰਦਰ ਸਿੰਘ ਭਾਪਾ, ਬਾਉ ਰਜਿੰਦਰ ਕੁਮਾਰ ਹਾਜਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media