Friday, March 6, 2026

ਬੰਦ ਹੋਏ 500 ਤੇ 1000 ਦੇ ਨੋਟ ਜਮਾਂ ਕਰਵਾਉਣ ‘ਤੇ ਬਦਲਣ ਲਈ ਬੈਂਕਾਂ ‘ਚ ਗ੍ਰਾਹਕਾਂ ਦਾ ਲੱਗਾ ਰਿਹਾ ਤਾਂਤਾ

ppn1011201607 ppn1011201608ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ)- ਮੋਦੀ ਸਰਕਾਰ ਵਲੋਂ 500 ਤੇ 1000 ਦੇ ਕਰੰਸੀ ਨੋਟ ਬੰਦ ਕੀਤੇ ਨੋਟ ਅੱਜ ਬੈਂਕਾਂ ਵਿਚੋਂ ਪੁਰਾਣੇ ਕਰੰਸੀ ਨੋਟ ਬਦਲਾਉਣ ਲਈ ਅੱਜ ਬੈਂਕਾਂ ਤੇ ਡਾਕਖਾਨਿਆਂ ਵਿੱਚ ਲੋਕਾਂ ਦੀ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ।ਬੈਂਕਾਂ ਵਿੱਚ ਰਕਮਾਂ ਜਮਾ ਕਰਵਾਉਣ ਅਤੇ 500 ਤੇ 1000 ਰੁਪਏ ਦੇ ਕਰੰਸੀ ਨੋਟ ਬਦਲਾਉਣ ਲਈ ਲੋਕ ਸਵੇਰੇ 9 ਵਜੇ ਤੋਂ ਹੀ ਬੈਂਕਾਂ ਦੇ ਸਾਹਮਣੇ ਆ ਕੇ ਬੈਠ ਗਏ ਅਤੇ ਬੈਂਕ ਖੁੱਲਣ ਤੱਕ ਲੋਕਾਂ ਦੀਆਂ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ।ਕਈ ਥਾਈਂ ਬੈਂਕਾਂ ਅੱਗੇ ਵਾਹਨਾਂ ਦੀਆਂ ਵੱਡੀਆਂ ਲਾਈਨਾਂ ਲੱਗਣ ਕਰ ਕੇ ਆਵਜਾਈ ਵੀ ਪ੍ਰਭਾਵਿਤ ਹੋਈ।ਵੱਖ ਵੱਖ ਬੈਂਕਾਂ ਦਾ ਦੌਰਾ ਕਰਨ ‘ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਬੈੰਕਾਂ ਵਿੱਚ ਨੋਟ ਬਦਲਾਉਣ ‘ਤੇ ਖਾਤਿਆਂ ‘ਚ ਰਾਸ਼ੀਆਂ ਜਮੰਾਂ ਕਰਵਾਉਣ ਤੇ ਕਢਵਾਉਣ ਵਾਲ਼ਿਆਂ ਵਿੱਚ ਜਿਆਦਾਤਰ ਗਰੀਬ ਤਬਕੇ ਦੇ ਦਿਹਾੜੀਦਾਰ ਮਜਦੂਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਕੌਰ, ਆਸ਼ਾ ਰਾਣੀ, ਹਰਦੀਪ ਕੌਰ ਆਦਿ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੋ ਪੰਜ ਸੌ ਤੇ ਇੱਕ ਹਜਾਰ ਦੇ ਨੋਟ ਬੰਦ ਕੀਤੇ ਹਨ, ਉਸ ਤੋਂ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਕਿਉਂਕਿ ਉਨਾਂ ਨੇ ਜੋ ਥੋੜੀ ਬਹੁਤ ਰਕਮ ਜੋੜ ਰੱਖੀ ਸੀ ਉਸ ਨੂੰ ਬਦਲਣ ਲਈ ਉਹਨਾਂ ਨੂੰ ਬੈਂਕਾਂ ਦੇ ਧੱਕੇ ਖਾਣੇ ਪੈ ਰਹੇ ਹਨ।ਇੱਕ ਬਜੁੱਰਗ ਨੇ ਕਿਹਾ ਕਿ ਉਹ ਸਵੇਰ ਤੋਂ ਬੈਂਕ ਆਇਆ ਹੈ ਅਤੇ ਧੱਕੇ ਖਾਣ ਦੇ ਬਾਅਦ ਤਿੰਨ ਘੰਟਿਆਂ ਬਾਅਦ ਉਸ ਦੇ ਪੈਸੇ ਜਮਾਂ ਹੋਏ ਹਨ।
ਇਸੇ ਦੌਰਾਨ ਸਟੇਟ ਬੈੰਕ ਆਫ ਇੰਡੀਆਂ ਦੀ ਜਲੰਧਰ ਰੋਡ ਬਰਾਂਚ ਦੀ ਮੈਨੇਜਰ ਮੈਡਮ ਹਰਲੀਨ ਕੌਰ ਨੇ ਦੱਸਿਆ ਕਿ ਉਨਾਂ ਦੀ ਬਰਾਂਚ ਵਿੱਚ ਅੱਜ 500 ਤੇ 1000 ਦੇ ਨੋਟ ਜਮਾਂ ਕਰਵਾਉਣ ਤੇ ਪੁਾਰਣੇ ਨੋਟ ਬਦਲਣ ਲਈ ਕਾਫੀ ਗਿਣਤੀ ‘ਚ ਗ੍ਰਾਹਕ ਆਏ ਅਤੇ ਉਨਾਂ ਨੂੰ ਬੈਂਕ ਸਟਾਫ ਵਲੋਂ ਇਹ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ ਉਨਾਂ ਦੱਸਿਆ ਕਿ ਬੈਂਕ ਦੇ ਚਾਲੂ ਖਾਤੇ ਵਿੱਚ ਰਕਮਾਂ ਜਮਾਂ ਕਰਵਾਉਣ ਦੀ ਕੋਈ ਸੀਮਾ ਨਹੀਂ ਹੈ, ਜਦਕਿ ਸੇਵਿੰਗ ਖਾਤੇ ‘ਚ ਢਾਈ ਲੱਖ ਤੱਕ ਰਕਮ ਜਮਾਂ ਕਰਵਾਈ ਜਾ ਸਕਦੀ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਖਾਤੇ ਵਿਚੋਂ 10000 ਦੀ ਅਦਾਇਗੀ ਕੀਤੀ ਗਈ ਅਤੇ 4000 ਤੱਕ ਦੇ ਨੋਟ ਬਦਲੇ ਗਏ।ਉਨਾਂ ਕਿਹਾ ਕਿ ਸਰਕਾਰੀ ਹਦਾਇਤਾਂ ਮੁਤਾਬਿਕ ਇਹ ਸੇਵਾਵਾਂ ਜਾਰੀ ਰਹਿਣਗੀਆਂ।ਉਨਾਂ ਕਿਹਾ ਕਿ ਨੋਟ ਜਮਾਂ ਕਰਵਾਉਣ ਤੇ ਬਦਲਾਉਣ ਵਾਲੇ ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਜਰੂਰ ਲੈ ਕੇ ਆਉਣ, ਤਾਂ ਜੋ ਉਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply