ਫਾਜ਼ਿਲਕਾ, 10 ਨਵੰਬਰ (ਵਿਨੀਤ ਅਰੋੜਾ) – ਸ਼੍ਰੀ ਮਦਭਾਗਵਤ ਕਥਾ ਸਮਾਗਮ ਦੇ ਚੌਥੇ ਦਿਨ ਸ਼੍ਰੀ ਦੀ ਕਥਾ ਦੀ ਸ਼ੁਰੂਆਤ ਸ਼੍ਰੀ ਹਰੀ ਨਾਮ ਕੀਰਤਨ ਤੋਂ ਹੋਈ। ਕਣਾ ਵਿਆਸ ਭਾਈ ਨਰੇਸ਼ ਜੀ ਸ਼ਰਮਾ ਨੂੰ ਅੱਜ ਦੇ ਯਜਮਾਨ ਰੋਸ਼ਨ ਲਾਲ ਕੁੱਕੜੇਜਾ, ਸੰਦੀਪ ਵਢੇਰਾ (ਬੰਟੀ), ਕਮਲਾ ਨਾਗਪਾਲ, ਊਸ਼ਾ ਦਹੂਜਾ ਨੇ ਪਰਿਵਾਰ ਸਮੇਤ ਤਿਲਕ ਲਗਾਕੇ ਮਾਲਾ ਪਹਿਨਾਈਆਂ। ਭਗਤ ਰਾਜ ਧਰੂਵ ਪ੍ਰਸੰਗ ਰਾਹੀਂ ਭਾਈ ਨਰੇਸ਼ ਜੀ ਨੇ ਆਪਣੇੇ ਪ੍ਰਵਚਨਾਂ ਵਿਚ ਕਿਹਾ ਕਿ ਸ਼ਰਧਾ, ਵਿਸ਼ਵਾਸ, ਇਕਾਗਰ ਮਨ, ਨਿਸ਼ਠਾ, ਲਗਨ ਨਾਲ ਪ੍ਰਭੂ ਪ੍ਰਾਪਤੀ ਦੇ ਲਈ ਤਪ ਕਰਨਾ ਚਾਹੀਦਾ ਹੈ। ਭਗਵਾਨ ਤੋਂ ਸਥਾ ਪ੍ਰਾਥਣਾ ਕਰਨੀ ਚਾਹੀਦਾ ਹੈ। ਕਿ ਹੇ ਪ੍ਰਭੂ ਆਪਕੀ ਅਖੰਡ ਯਾਦ ਮੇਰੇ ਮਨ ਵਿਚ ਸਦਾ ਬਣੀ ਰਹੇ। ਮੈਂ ਤੁਹਾਨੂੰ ਭੁਲਾਂ ਨਾ। ਪ੍ਰਥਾਣਾ ਵਿਚ ਬਹੁਤ ਬਲ ਹੈ ਇਹ ਆਤਮ ਨਿਵੇਦਨ ਭਗਤੀ ਹੈ। ਇਸ ਵਿਚ ਸੱਚੇ ਦਿਲ ਦੀ ਕਰੁਣ ਪੁਕਾਰ ਹੋਵੇ ਤਾਂ ਨਿਸ਼ਚਿਤ ਹੀ ਜੀਵ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਉਤਰ ਜਾਂਦਾ ਹੈ।
ਭਾਈ ਨਰੇਸ਼ ਜੀ ਨੇ ਕਿਹਾ ਕਿ ਜੋ ਸੰਸਾਰ ਵਿਚ ਆਪਣਾ ਵਿਖਾਈ ਦਿੰਦਾ ਹੈ ਉਹ ਅਸਲ ਵਿਚ ਹੈ ਨਹੀਂ। ਇੱਥੋਂ ਤੱਥ ਕਿ ਸਰੀਰ ਵੀ ਆਪਣਾ ਨਹੀਂ। ਜੀਵ ਸਰੀਰ ਨੂੰ ਛੱਡ ਜਾਵੇਗਾ ਜਾਂ ਸਰੀਰ ਜੀਵ ਨੂੰ। ਆਖ਼ਰਕਾਰ ਮਨੁੱਖ ਤੂੰ ਸਰੀਰ ਨਹੀਂ ਹੈ ਇਯ ਨੂੰ ਵਿਅਰਥ ਨਾ ਗਵਾਓ। ਕਿਉਂਕਿ ਇਹ ਸਰੀਰ ਪ੍ਰਭੂ ਭਗਤੀ ਦੇ ਲਈ ਮਿਲਿਆ ਹੈ। ਜੜਭਰਤ ਦੇ ਪ੍ਰਸੰਗ ਰਾਹੀਂ ਭਾਈ ਜੀ ਨੇ ਦੱਸਿਆ ਕਿ ਪੂਰਵ ਜਨਮ ਵਿਚ ਕੀਤਾ ਹੋਇਆ ਭਜਨ, ਜਾਪ ਅਤੇ ਪ੍ਰਾਪਤ ਹੋਇਆ ਗਿਆਨ ਕਦੇ ਨਾਸ਼ ਨਹੀਂ ਹੁੰਦਾ।
ਗੋਸਵਾਮੀ ਤੁਲਸੀਦਾਸ ਨੇ ਰਾਮ ਚਰਿਤ ਮਾਨਸ ਵਿਚ ਕਿਹਾ ਹੈ ਕਿ ਜੀਵ ਨੂੰ ਭਗਵਾਨ ਦਾ ਨਾਮ ਭਾਵ ਤੋਂ ਕੁਭਾਵ ਨਾਲ, ਆਲਸ ਨਾਲ, ਉਠਦੇ ਬੈਠਦੇ, ਸੋਂਦੇ-ਖਾਂਦੇ ਜਿਵੇਂ ਵੀ ਹੋ ਸਕੇ ਜ਼ਰੂਰ ਲੈਣਾ ਚਾਹੀਦਾ ਹੈ। ਇਸ ਨਾਲ ਜੀਵ ਦਾ ਭਵਸਾਗਰ ਤੋਂ ਬੇੜਾ ਪਾਰ ਹੋ ਜਾਂਦਾ ਹੈ। ਸੂਰੀਆ ਵੰਸ਼ੀ ਭਗਵਾਨ ਸ਼੍ਰੀ ਰਾਮ ਦੇ ਜਨਮ ਅਤੇ ਚੰਦਰ ਵੰਸ਼ੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਦੀ ਕਥਾ ਤੇ ਸੈਂਕੜਿਆਂ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸ਼ੰਖਨਾਦ, ਘੜਿਆਲ, ਆਵਾਜ਼ ਵਿਚ ਪੁਜਾਰੀ ਸੰਦੀਪ ਸ਼ਰਮਾ ਨੇ ਸਵਸਤੀ ਵਾਚਨ ਦੇ ਵਿਚਕਾਰ ਇਹ ਤਿਓਹਾਰ ਬੜੇ ਉਤਸਾਹ ਨਾਲ ਮਨਾਇਆ ਗਿਆ। ਭਗਤ ਨੱਚ ਕੇ ਨੰਦ ਦੇ ਆਨੰਦ ਭਯੋ ਜੈ ਕਨਹਈਆ ਲਾਲ ਗਾਉਣ ਲੱਗੇ। ਸ਼੍ਰੀ ਸਾਧੂ ਆਸ਼ਰਮ ਦੇ ਵੇਹੜੇ ਵਿਚ ਮਾਨੋ ਬ੍ਰਿਜ਼ ਭੂਮੀ ਵ੍ਰਿਦਾ ਵਨ ਬਣ ਗਿਆ ਹੋਵੇ। ਖਿਡੋਨੇ, ਲੱਡੂ, ਫੁੱਲ, ਮੱਖਣ, ਮਿਸ਼ਰੀ, ਬਾਲ ਸਵਰੂਪ ਬਥੇ ਸ਼ੀਸ਼ੀ ਤੇ ਲੁਟਾਏ ਗੲੈ। ਆਤਿਸ਼ਬਾਜੀ ਕੀਤੀ ਗਈ। ਵਧਾਈ ਦੇ ਗੀਤ ਯੋਗਰਾਜ ਸ਼ਰਮਾ, ਹੈਪੀ ਕਟਾਰੀਆ, ਜਗਨਨਾਥ ਵੱਲੋਂ ਗਾਏ ਗਏ। ਅੱਜ ਦੀ ਆਰਤੀ ਬਨਵਾਰੀ ਲਾਲ ਗੁੰਬਰ, ਪ੍ਰੇਮ ਮੋਂਗਾ, ਰੋਸ਼ਨ ਲਾਲ ਚੁੱਘ, ਰਕੇਸ਼ ਬੱਬਰ, ਵਿਜੈ ਨਗੀਨਾ ਨੇ ਉਤਾਰੀ। ਅੰਤ ਵਿਚ ਸ਼ਰਧਾਲੂਆਂ ਨੂੰ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media