
ਪਠਾਨਕੋਟ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਚੋਣ ਵਿਭਾਗ 18-19 ਸਾਲ ਦੇ ਨੌਜਵਾਨ ਵਿਦਿਆਰਥੀ ਲੜਕੇ/ਲੜਕੀਆਂ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਇੱਕ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਲਗਾਇਆ। ਇਸ ਕੈਂਪ ਦੀ ਸ਼ੁਰੂਆਤ ਖ ਮਹਿਮਾਨ ਵਜੋਂ ਹਾਜਰ ਹੋਏ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸ਼ਮਾ ਰੋਸ਼ਨ ਕਰਕੇ ਕੀਤੀ।ਉਨ੍ਹਾਂ ਨੇ ਕਾਲਜ ਦੇ ਨੌਜਵਾਨ ਵਿਦਿਆਰਥੀਆਂ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀਆਂ ਦਿੰਦਿਆ ਅਪੀਲ ਕੀਤੀ ਕਿ ਉਹ ਆਪਣੀ ਵੋਟ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜ਼ੋ ਜ਼ਿਲ੍ਹੇ ਅੰਦਰ 100 ਪ੍ਰਤੀਸ਼ਤ ਵੋਟ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾ ਨੇ ਵਿਦਿਆਰਥੀਆਂ ਨੂੰ ਸਿਵਲ ਸਰਵਿਸਜ਼ ਦੇ ਬਾਰੇ ਵਿੱਚ ਦੱਸਿਆ। ਇਸ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਦਿਪਾਂਸ਼ੂ, ਨੰਦਿਤਾ, ਸੂਰਜ, ਲਖਵਿੰਦਰ ਸਿੰਘ ਨੇ ਵੋਟ ਦਾ ਮਹੱਤਵ ਦੱਸਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
ਕਾਲਜ ਵਿੱਚ ਵੋਟ ਸਬੰਧਤ ਸਲੋਗਨ ਲੇਖਣ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਵੱਲੋਂ ਚੋਣਾਂ ਨਾਲ ਸਬੰਧਤ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੁਰਿੰਦਰ ਸਿੰਘ ਕਾਹਲੋਂ ਪ੍ਰਿੰਸੀਪਲ, ਰਾਜੇਸ਼ਵਰ ਸਿੰਘ ਚੌਧਰੀ ਪ੍ਰਧਾਨ, ਸਰਬਜੀਤ ਸਿੰਘ, ਨਰੇਸ਼ ਮਹਾਜਨ ਨੋਡਲ ਅਫ਼ਸਰ ਚੋਣ, ਪ੍ਰੋ: ਕਲੇਰ, ਪ੍ਰੋ: ਬੀ.ਡੀ. ਸ਼ਰਮਾ, ਪ੍ਰੋ: ਸੁਸ਼ੀਲ ਸੈਣੀ ਆਦਿ ਹਾਜ਼ਰ ਸਨ।
Punjab Post Daily Online Newspaper & Print Media