Wednesday, October 7, 2026

ਪਿੰਡ ਡੇਹਰੀਵਾਲ ਵਿਖੇ 90.97 ਲੱਖ ਦੀ ਲਾਗਤ ਨਾਲ 10.3 ਏਕੜ ਰਕਬੇ ‘ਚ ਕੈਟਲ ਪਾਊਂਡ ਤਿਆਰ

ppn1011201621

ਪਠਾਨਕੋਟ, 10 ਨਵੰਬਰ (ਪੰਜਾਬ ਪੋਸਟ ਬਿਊਰੋ)- ਪਠਾਨਕੋਟ ਨੇੜੇ ਪਿੰਡ ਡੇਹਰੀਵਾਲ ਵਿਖੇ 90.97 ਲੱਖ ਰੁਪਏ ਦੀ ਲਾਗਤ ਨਾਲ 10.3 ਏਕੜ ਰਕਬੇ ਵਿੱਚ ਕੈਟਲ ਪਾਊਂਡ ਦਾ ਨਿਰਮਾਣ ਕੀਤਾ ਗਿਆ ਹੈ ਅਤੇ 18 ਨਵੰਬਰ ਨੂੰ ਕੈਟਲ ਪਾਉਂਡ ਦਾ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੱਤੀ । ਉਨ੍ਹਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਾਊਸ਼ਾਲਾ ਨੂੰ ਸਫਲਤਾ ਪੂਰਵਕ ਚਲਾਉਣ ਲਈ ਵੱਧ ਤੋਂ ਵੱਧ ਦਾਨ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਦਾਨ ਦੇਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਆਈ.ਐਫ.ਐਸ.ਸੀ. ਨੰਬਰ ਫਸ਼ੀਭ0000201 ਖਾਤਾ ਨੰਬਰ 02011100002644 ਵਿੱਚ ਜਮ੍ਹਾਂ ਕਰਵਾ ਸਕਦੇ ਹਨ ਜਾਂ ਉਹ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਟੈਲੀਫੋਨ ਨੰਬਰ 0186-2227842 ਅਤੇ ਮੋਬਾਇਲ ਨੰਬਰ 98157-40495 ਜਾਂ ਫਿਰ ਸੈਕਟਰੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਮੋਬਾਇਲ ਨੰਬਰ 98144-05208’ਤੇ ਸੰਪਰਕ ਕਰਕੇ ਦਾਨ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਟਲ ਪਾਊਂਡ ਵਿੱਚ ਡਾਕਟਰ ਤੇ ਚੌਕੀਦਾਰ ਦੇ ਕਮਰੇ, ਪਸ਼ੂਆਂ ਲਈ ਸ਼ੈਡ, ਪਾਣੀ ਲਈ ਟਿਊਬਵੈਲ, ਚਾਰਾ ਰੱਖਣ ਲਈ ਸਟੋਰ, ਪਸ਼ੂਆਂ ਲਈ ਖੁਰਲੀਆਂ, ਪਾਣੀ ਅਤੇ ਮਲ ਮੁਤਰ ਦੇ ਨਿਕਾਸ ਲਈ ਨਾਲੀਆਂ ਦੀ ਉਸਾਰੀ ਕੀਤੀ ਗਈ ਹੈ ਅਤੇ ਪਸੂਆਂ ਨੂੰ ਪਾਣੀ ਪਿਲਾਉਂਣ ਲਈ ਟਿਊਬਵੈਲ ਦਾ ਬੋਰ ਵੀ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅਗਰੈਸਿਵ ਪਸ਼ੂਆਂ ਲਈ ਵੱਖਰਾ ਸ਼ੈਡ ਵੀ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕੈਟਲ ਪਾਊਂਡ ਦੇ ਬਣਨ ਨਾਲ ਜਿੱਥੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਠੀਕ ਤਰੀਕੇ ਨਾਲ ਹੋ ਸਕੇਗੀ, ਉੱਥੇ ਸ਼ਹਿਰ ਅਤੇ ਪਿੰਡਾਂ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਘੱਟ ਹੋਣਗੀਆਂ, ਆਵਾਜਾਈ ਸੁਖਾਲੀ ਹੋਵੇਗੀ ਅਤੇ ਰੋਜ਼ਮਰਾ ਦੀਆਂ ਦੁਰਘਟਨਾਵਾਂ ਵੀ ਘੱਟ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਬੇਸਹਾਰਾ ਘੁੰਮਣ ਵਾਲੇ ਪਸ਼ੂ ਜੋ ਫਸਲਾਂ ਦਾ ਨੁਕਸਾਨ ਕਰਦੇ ਸਨ, ਉਸ ਤੋਂ ਵੀ ਬਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਟਲ ਪਾਊਂਡ ਨੂੰ ਉਸਾਰੂ ਅਤੇ ਸਫ਼ਲਤਾਂ ਪੂਰਵਕ ਤਰੀਕੇ ਨਾਲ ਚਲਾਉਣ ਲਈ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਦਾ ਵੀ ਪੂਰਾ ਸਹਿਯੋਗ ਲਿਆ ਜਾਵੇਗਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply