Monday, August 31, 2026

ਵਿਸਵ ਐਟੀ ਤੰਬਾਕੂ ਦਿਵਸ ਮਨਾਇਆ

PPN310515

ਫਾਜਿਲਕਾ, 31 ਮਈ (ਵਿਨੀਤ ਅਰੋੜਾ)- ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਜ਼ੀਰ ਚੰਦ ਦੀ ਅਗਵਾਈ ਹੇਠ ਵਿਸ਼ਵ ਐਟੀ ਤੰਬਾਕੂ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਤੰਬਾਕੂ ਅਤੇ ਹੋਰ ਨਸ਼ਿਆ ਦਾ ਸੇਵਨ ਨਾ ਕਰਨ ਲਈ ਸਹੁੰ ਚੁੱਕੀ। ਇਸ ਮੌਕੇ ਸਾਇੰਸ ਮਾਸਟਰ ਸ਼੍ਰੀ ਸੁਨੀਲ ਕੁਮਾਰ ਨੇ ਵਿਦਿਆਰਥੀਆ ਨੂੰ ਤੰਬਾਕੂ ਦੇ ਸਰੀਰ ਤੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਅਤੇ ਇਸ ਬੂਰੀ ਲਾਹਨਤ ਤੋਂ ਬਚਣ ਲਈ ਪ੍ਰੇਰਿਤ ਕੀਤਾ। ਮੈਡਮ ਪ੍ਰਿਅੰਕਾ ਨਾਰੰਗ ਨੇ ਵਿਦਿਆਰਥੀਆ ਨੂੰ ਇਸ ਬੂਰੀ ਲਾਹਨਤ ਤੋਂ ਛਟਕਾਰਾ ਪਾਉਣ ਦੇ ਉਪਾਅ ਦੱਸੇ। ਬਾਅਦ ਚ ਵਿਦਿਆਰਥੀਆ ਦੇ ਇਸ ਵਿਸ਼ੇ  ਤੇ ਪੋਸਟਰ ਮੇਕਿੰਗ ਤੇ ਸਲੋਗਨ ਰਾਇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿੱਚ ਜੱਜ ਦੀ ਭੂਮਿਕਾ ਸੁਖਵਿੰਦਰ ਸਿੰਘ, ਅਸੋਕ ਕੁਮਾਰ ਧੂੜੀਆ ਅਤੇ ਮੈਡਮ ਪ੍ਰਭਜੋਤ ਕੌਰ ਨੇ ਨਿਭਾਈ ਅਤੇ ਕਰਵਾਏ ਗਏ ਮੁਕਾਬਲਿਆ 9ਵੀਂ ਕਲਾਸ ਦੀ ਵੀਰਾ ਬਾਈ ਨੇ ਪਹਿਲਾ, ਪ੍ਰਿਅੰਕਾ ਕੰਬੋਜ ਨੇ ਦੂਸਰਾ ਅਤੇ 10ਵੀਂ ਕਲਾਸ ਦੇ ਰਾਜਨ ਵਿੱਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੈਤੂ ਵਿਦਿਆਰਥੀਆਂ ਨੂੰ ਸਕੂਲ ਦੇ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। 

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply