Saturday, April 25, 2026

ਲਿਛਮਾ ਦੇਵੀ ਬਣੀ ਸੁਸਾਇਟੀ ਦੀ 305ਵੀਂ ਨੇਤਰਦਾਨੀ

ppn1211201607ਫਾਜ਼ਿਲਕਾ, 11 ਨਵੰਬਰ (ਵਿਨੀਤ ਅਰੋੜਾ)- ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।ਕਿਉਂਕਿ ਅੱਖਾਂ ਦਾਨ ਅਭਿਆਨ ਨੂੰ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਸੁਸਾਇਟੀ ਦੀ ਸੁਚੀ ਵਿਚ ਫਾਜ਼ਿਲਕਾ ਦੀ ਲਿਛਮਾ ਦੇਵੀ ਦਾ ਨਾਂ 305ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋੲੈ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਲਿਛਮਾ ਦੇਵੀ (84) ਪਤਨੀ ਸਵ. ਜੈਮਲ ਰਾਮ ਵਾਸੀ ਪਿੰਡ ਕੋੜਿਆਂ ਵਾਲੀ ਦਾ ਅਚਾਨਕ ਦੇਹਾਂਤ ਹੋ ਗਿਆ।ਸਿਹਤ ਕਰਮਚਾਰੀਆਂ ਮੀਨਾ ਰਾਣੀ, ਰੀਟਾ ਰਾਣੀ ਦੀ ਪ੍ਰੇਰਣਾ ਨਾਲ ਮ੍ਰਿਤਕਾ ਦੇ ਭਤੀਜੇ ਰਾਮ ਕੁਮਾਰ ਨੇ ਸੁਸਾਇਟੀ ਦੇ ਮੈਂਬਰਾਂ ਸ਼ਸ਼ੀ ਕਾਂਤ, ਰਵੀ ਜੁਨੇਜਾ, ਸੰਦੀਪ ਅਨੇਜਾ, ਰਕੇਸ਼ ਗਿਲਹੋਤਰਾ, ਅਮ੍ਰਿਤ ਲਾਲ ਕਰੀਰ ਨਾਲ ਸੰਪਰਕ ਕਰਕੇ ਮ੍ਰਿਤਕਾ ਦੀ ਇੱਛਾ ਮੁਤਾਬਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ।ਸੁਸਾਇਟੀ ਦੇ ਸੱਦੇ ‘ਤੇ ਮਲੋਟ ਸ਼ਾਖਾ ਦੀ ਟੀਮ ਨੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾ ਕੇ ਅੱਖਾਂ ਦਾਨ ਲਈ ਲੈ ਲਈਆਂ।ਬਾਅਦ ਵਿਚ ਸੁਸਾਇਟੀ ਮੈਂਬਰਾਂ ਨੇ ਮ੍ਰਿਤਕਾ ਦੀ ਦੇਹ ਤੇ ਚਾਦਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ।  ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 305 ਵਿਅਕਤੀਆਂ ਦੇ ਸੁਸਾਇਟੀ ਦੇ ਰਾਹੀਂ ਅੱਖਾਂ ਦਾਨ ਕਰਕੇ 610 ਨੇਤਰਹੀਨਾਂ ਦੇ ਜੀਵਨ ਵਿਚ ਉਜ਼ਾਲਾ ਹੋਇਆ ਹੈ।ਸੁਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਂਕਿ ਉਨ੍ਹਾਂ ਦੀ ਅੰਤਿਮ ਦ੍ਰਿਸ਼ਟੀ ਕਿਸੇ ਦੀ ਪ੍ਰਥਮ ਦ੍ਰਿਸ਼ਟੀ ਬਣ ਜਾਵੇ ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply