Monday, October 12, 2026

ਸੰਤਾਂ ਮਹਾਂਪੁਰਸ਼ਾਂ ਨੇ ਅਨਮੋਲ ਸਿੱਖ ਸੈਂਟਰ ਦਾ ਕੀਤਾ ਉਦਘਾਟਨ

ppn1211201618ਚੌਂਕ ਮਹਿਤਾ, 11 ਨਵੰਬਰ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਵਿਖੇ ਘੁਮਾਣ ਰੋਡ ‘ਤੇ ਸਥਿਤ ਅਨਮੋਲ ਸਿੱਖ ਸੈਂਟਰ ਦਾ ਉਦਘਾਟਨ ਕਰਨ ਲਈ ਇਲਾਕੇ ਦੇ ਸੰਤ ਮਹਾਂਪੁਰਸ਼ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪ੍ਰਦਾ ਹਰਖੋਵਾਲ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਸਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਉਪਰੰਤ ਅਨਮੋਲ ਸਿੱਖ ਸੈਂਟਰ ਦੀ ਚੱੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ।ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਦੱਸਿਆ ਕਿ ਇਲਾਕੇ ਵਿਚ ਪਹਿਲਾਂ ਕੋਈ ਸਿੱਖ ਸੈਂਟਰ ਨਾ ਹੋਣ ਕਾਰਨ ਆਮ ਲੋਕਾਂ ਨੂੰ ਰੁਮਾਲਾ ਸਾਹਿਬ, ਚੌਰ ਸਾਹਿਬ, ਚੰਦੋਆ ਸਾਹਿਬ, ਪਾਲਕੀ ਸਾਹਿਬ ਆਦਿ ਧਾਰਮਿਕ ਸਮਾਨ ਖ੍ਰੀਦਣ ਲਈ ਦੂਰ ਦੁਰਾਡੇ ਸ਼ਹਿਰਾਂ ਨੂੰ ਜਾਣਾ ਪੈਦਾ ਸੀ।ਇਹ ਧਾਰਮਿਕ ਸਮਾਨ ਹੁਣ ਇਸ ਅਨਮੋਲ ਸਿੱਖ ਸੈਂਟਰ ਤੇ ਉਪਲੱਬਧ ਹੋਵੇਗਾ, ਸਿੱਖ ਸੈਂਟਰ ਦੇ ਮਾਲਕ ਰਾਜਵਿੰਦਰ ਸਿੰਘ ਨੇ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਸਮੇ ਗਿਆਨੀ ਗੁਰਤੇਗ ਸਿੰਘ ਬੱਲਪੁਰੀਆਂ, ਬਾਬਾ ਗੁਰਮੀਤ ਸਿੰਘ ਹੈਡ ਗ੍ਰੰਥੀ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਸੰਭਾਵੀ ਉਮੀਦਵਾਰ ਅਮਰੀਕ ਸਿੰਘ ਬਿੱਟਾ, ਪ੍ਰਧਾਨ ਕੈਪਟਨ ਸਿੰਘ ਮਹਿਤਾ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਹਿਤਾ, ਧਰਮਿੰਦਰ ਸਿੰਘ ਭੰਮਰਾ੍ਹ, ਹਰਜਿੰਦਰ ਸਿੰਘ ਜੱਜ, ਐਸ.ਐਚ.ਓ ਸੁਰਿੰਦਰ ਸਿੰਘ ਮਹਿਤਾ, ਮੁਨਸ਼ੀ ਸੰਦੀਪ ਸਿੰਘ, ਏ.ਐਸ.ਅਈ ਗੁਰਮਿੰਦਰ ਸਿੰਘ ਢਿਲੋ, ਇੰਦਰਜੀਤ ਸਿੰਘ ਕਾਕੂ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਜਥੇ ਪ੍ਰਗਟ ਸਿੰਘ ਖੱਬੇ, ਸਾਬਕਾ ਸਰਪੰਚ ਕਸ਼ਮੀਰ ਸਿੰਘ ਕਾਲਾ, ਰਾਜਦੀਪ ਸਿੰਘ ਰਾਜੂ, ਵਰਿੰਦਰ ਬਾਊ, ਤਜਿੰਦਰ ਸਿੰਘ ਬਿੱਟੂ, ਸੰਦੀਪ ਸਿੰਘ ਸਹੋਤਾ, ਜੁਗਿੰਦਰ ਸਿੰਘ ਮਾਣਾ, ਨਿਰਮਲ ਸਿੰਘ, ਸੁਖਦੇਵ ਸਿੰਘ ਤਰਸੇਮ ਸਿੰਘ, ਮੇਜਰ ਸਿੰਘ, ਗੁਰਸ਼ਰਨ ਸਿੰਘ ਤੋ ਇਲਾਵਾ ਸੰਗਤਾਂ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply