Saturday, October 10, 2026

ਅਪਣਾ ਪੰਜਾਬ ਪਾਰਟੀ ਦੇ ਬਲਜੀਤ ਸਿੰਘ ਸਰਾਂ ਨੇ ਕੱਢੀ ਮੋਟਰਸਾਈਕਲ ਰੈਲੀ

ppn1411201617

ਚੌਕ ਮਹਿਤਾ, 14 ਨਵੰਬਰ (ਜੋਗਿੰਦਰ ਸਿੰਘ ਮਾਣਾ)- ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਅਤੇ ਅਣਥੱਕ ਵਰਕਰ, ਬਲਜੀਤ ਸਿੰਘ ਸਰਾਂ ਦੀ ਅਗਵਾਈ ਵਿੱਚ ਚੌਕ ਮਹਿਤਾ ਤੋਂ ਰਈਆ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ।ਜਿਸ ਨੂੰ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਸੀਨੀਅਰ ਸਹਿਯੋਗੀਆਂ ਸਮੇਤ ਪਹੁੰਚ ਕੇ ਮਹਿਤਾ ਚੌਂਕ ਤੋ ਰਵਾਨਾ ਕੀਤਾ ਗਿਆ।ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਆਗੂ ਬਲਜੀਤ ਸਰਾਂ ਵੱਲੋਂ ਪਹੁੰਚੇ ਹੋਏ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਅਤੇ ਸੀਨੀਅਰ ਲੀਡਰਸ਼ਿਪ ਤੇ ਰੈਲੀ ਵਿੱਚ ਪਹੁੰਚੇ ਭਾਰੀ ਤਦਾਦ ਮੋਟਰਸਾਈਕਲ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਪੰਜਾਬ ਪਾਰਟੀ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਗੁਰਿੰਦਰ ਸਿੰਘ ਬਾਜਵਾ ਜੋਨ ਇੰਚਾਰਜ ਮਾਝਾ, ਜਥੇਦਾਰ ਅਵਤਾਰ ਸਿੰਘ ਮੀਕੇ, ਗੁਰਦਿਆਲ ਸਿੰਘ ਬੱਲ, ਸਰਬਵਿੰਦਰ ਸਿੰਘ ਛੱਬਾ ਚੰਨਣਕੇ, ਮਾਸਟਰ ਜਗੀਰ ਸਿੰਘ ਡੇਹਰੀਵਾਲ, ਸਰਪੰਚ ਜਸਵੰਤ ਸਿੰਘ ਵੀਲਾ ਬੱਜੂ, ਸੂਬੇਦਾਰ ਗੁਰਮੁੱਖ ਸਿੰਘ, ਬਖਸੀਸ਼ ਸਿੰਘ ਮੁੱਛਲ, ਬਲਜਿੰਦਰ ਸਿੰਘ ਮੀਰਾਚੱਕ, ਕਰਨੈਲ ਸਿੰਘ ਕੋਟ ਹਯਾਤ, ਕੈਪਟਨ ਹੀਰਾ ਸਿੰਘ, ਕਰਨੈਲ ਸਿੰਘ ਗੱਗੜਭਾਣਾ ਆਦਿ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply