Monday, May 4, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 16 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ‘ਤੇ ਅੱਜ 16 ਨਵੰਬਰ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ।

▶ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ- ਐਸ.ਵਾਈ.ਐਲ ਨਹਿਰ ਲਈ ਜਮੀਨ ਕੀਤੀ ਡੀ-ਨੋਟੀਫਾਈ-ਕਿਸਾਨਾਂ ਨੂੰ ਬਿਨਾਂ ਕੋਈ ਪੈਸੇ ਦੇ ਕੀਤੀ ਜਾਵੇਗੀ ਵਾਪਸ ।

▶ ਅੰਮ੍ਰਿਤਸਰ ਦੇ ਮੀਰਾਕੋਟ ਇਲਾਕੇ ‘ਚ ਇੱਕ ਕੱਪੜਾ ਫੈਕਟਰੀ ਨੂੰ ਅੱਗ ਲੱਗਣ ਨਾਲ ਵੱਡਾ ਨੁਕਸਾਨ- 25 ਫਾਇਰ ਗੱਡੀਆਂ ਨੇ ਅੱਗ ‘ਤੇ ਪਾਇਆ ਕਬੂ।

▶ ਸ਼ਾਡੇ ਸਬਰ ਨੂੰ ਕਮਜੋਰੀ ਨਾ ਸਮਝੇ ਭਾਰਤ- ਪਾਕਿਸਤਾਨ ਭਾਰਤੀ ਰਣਨੀਤੀ ਦੇ ਦਬਾਅ ‘ਚ ਨਹੀਂ – ਨਵਾਜ਼ ਸ਼ਰੀਫ।

▶ ਅਮਰੀਕਾ ‘ਚ ਕੈਲੀਫੋਰਨੀਆ ਦੇ ਕੈਡਿਸਕੀ ਇਲਾਕੇ ‘ਚ ਭਾਰਤੀ ਮੂਲ ਦੇ 17 ਸਾਲਾ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ।

▶ ਪਟਿਆਲਾ ਦੀ ਅਫਸਰ ਕਲੌਨੀ ਵਾਸੀ ਡਾ. ਨਰੇਸ਼ ਗੌੜ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ।

▶ ਇਟਲੀ ‘ਚ ਅੰਡਰ-8 ਵਰਲਡ ਕਿਕ ਬਾਕਸਿੰਗ ‘ਚ ਕਸ਼ਮੀਰ ਦੀ 8 ਸਾਲਾ ਬੱਚੀ ਤਜਾਮੁਲ ਇਸਲਾਮ ਨੇ ਸੋਨੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੁਸ਼ਨਾਇਆ।

▶ ਜੰਮੂ ਕਸ਼ਮੀਰ ਦੇ ਪੁੰਛ ਖੇਤਰ ‘ਚ ਸ਼ਹੀਦ ਹੋਏ ਗੁਰਸੇਵਕ ਸਿੰਘ ਦੇ ਪਿੰਡ ਵਰਾਣਾ (ਤਰਨ ਤਾਰਨ) ‘ਚ ਹੋਇਆ ਸ਼ਰਧਾਂਜਲੀ ਸਮਾਗਮ।

▶ ਐਸ.ਵਾਈ.ਐਲ ਮੁੱਦੇ ‘ਤੇ ਰਾਸ਼ਟਰਪਤੀ ਪ੍ਰਨਾਬ ਮੁਖਰਜੀ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ‘ਚ 17 ਨਵੰਬਰ ਨੂੰ ਮਿਲੇਗਾ ਕਾਂਗਰਸ ਦਾ ਵਫਦ।

▶ ਪੀ.ਐਮ ਮੋਦੀ ਦੀ ਮਾਤਾ ਹੀਰਾਬੇਨ ਨੇ ਬੈਂਕ ‘ਚ ਜਾ ਕੇ ਬਦਲਾਏ ਨੋਟ- ਕੇਜਰੀਵਾਲ ਨੇ ਦੱਸਿਆ ਸਿਆਸਤ।

▶ ਬਿਹਾਰ ਦੇ ਸੋਨਾਰੀ ਕਾਂਡ ‘ਚ ਜਹਾਨਾਬਾਦ ਅਦਾਲਤ ਨੇ 10 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ।

▶ ਜਾਣ ਪਛਾਣ ਵਾਲਿਆਂ ਦੇ ਨੋਟ ਬਦਲਣ ਦੀਆਂ ਮਿਲੀਆਂ ਸ਼ਿਕਾਇਤਾਂ ‘ਤੇ ਰਿਜਰਵ ਬੈਂਕ ਨੇ ਸਹਿਕਾਰੀ ਬੈਂਕਾਂ ਵਲੋਂ ਨੋਟ ਬਦਲਣ ‘ਤੇ ਲਾਈ ਰੋਕ।

▶ ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਮਾਮਲੇ ‘ਚ ਕੇਂਦਰ ਸਾਕਾਰ ਪਾਸੋਂ 4 ਹਫਤਿਆਂ ‘ਚ ਮੰਗਿਆ ਜਵਾਬ।

▶ 8 ਤੋਂ 10 ਨਵੰਬਰ ਦਰਮਿਆਨ ਸੋਨਾ, ਹੀਰੇ ਤੇ ਵਿਦੇਸ਼ੀ ਕਰੰਸੀ ਖਰੀਦਣ ਤੇ ਵੇਚਣ ਸਬੰਧੀ ਈ.ਡੀ ਤੇ ਆਮਦਨ ਕਰ ਵਿਭਾਗਾਂ ਵਲੋਂ ਜਾਂਚ ਅਰੰਭ।

▶ ਅਸਾਮ ਵਿੱਚ 5.0 ਤੀਬਰਤਾ ਵਾਲੇ ਲੱਗੇ ਭੁਚਾਲ ਦੇ ਝਟਕੇ – ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ

▶ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕਾਂ ਦਾ ਨਾ ਆਉਣਾ ਪੰਜਾਬ ਦਾ ਵਿਰੋਧ – ਬਾਦਲ।

▶ ਅਕਾਲੀ ਦਲ ਐਸ.ਵਾਈ.ਐਲ ਮੁੱਦੇ ‘ਤੇ ਅਰੰਭੇਗਾ ਹਸਤਾਖਰ ਮੁਹਿੰਮ – ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸੌਂਪੀ ਜਾਵੇਗੀ ਪਟੀਸ਼ਨ।

▶ ਜੇ 6 ਮਹੀਨੇ ਪਹਿਲਾਂ ਐਸ.ਵਾਈ.ਐਲ ਮਾਮਲੇ ‘ਚ ਪੰਜਾਬ ਸਰਕਾਰ ਕਾਰਵਾਈ ਕਰਦੀ ਤਾਂ ਨਾ ਬਣਦੇ ਮੌਜ਼ੂਦਾ ਹਾਲਾਤ – ਕਾਂਗਰਸ।

▶ ਹਰਿਆਣਾ ਸਰਕਾਰ ਨੇ ਐਸ.ਵਾਈ.ਐਲ ਮੁੱਦੇ ‘ਤੇ 17 ਨਵੰਬਰ ਨੂੰ ਚੰਡੀਗੜ੍ਹ ‘ਚ ਬੁਲਾਈ ਆਲ ਪਾਰਟੀ ਮੀਟਿੰਗ।

▶ ਐਸ.ਵਾਈ.ਐਲ ਦੀ ਜਮੀਨ ਡੀਨੋਟੀਫਾਈ ਕਰਨ ‘ਤੇ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਹੁੱਡਾ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ।

▶ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਬਿਆਨ – ਲੋਕਾਂ ਦੇ ਹਸਤਾਖਰ ਲੈਣ ਨਾਲ ਨਹੀਂ ਬਦਲਦੇ ਅਦਾਲਤੀ ਫੈਸਲੇ।

▶ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ – 18 ਦਸੰਬਰ ਨੂੰ ਪੈਣਗੀਆਂ ਵੋਟਾਂ।

▶ ਬੰਦ ਹੋਏ 500/1000 ਦੇ ਨੋਟ ਬਦਲਾਉਣ ਵਾਲਿਆਂ ਦੀ ਸਨਾਖਤ ਲਈ ਪੈਸੇ ਲੈਣ ਵਾਲਿਆਂ ਦੇ ਹੱਥਾ ‘ਤੇ ਲਗਾਏ ਜਾਣਗੇ ਵੋਟਾਂ ‘ਚ ਲੱਗਣ ਵਾਲੇ ਨਿਸ਼ਾਨ।

▶ ਡੀਜ਼ਲ 1.53 ਅਤੇ ਪੈਟਰੋਲ 1.46 ਰੁਪਏ ਹੋਇਆ ਸਸਤਾ – ਕੀਮਤਾਂ ਅੱਧੀ ਰਾਤ ਤੋਂ ਲਾਗੂ।

▶ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਪਨਾ ਦਿਵਸ ਮਨਾਇਆ।

▶ ਐਸ.ਵਾਈ.ਐਲ ਮਾਮਲੇ ‘ਚ ਪੁਰਾਣੇ ਸਾਰੇ ਸਮਝੋਤੇ ਰੱਦ ਕਰਕੇ ਨਵਾਂ ਟ੍ਰਿਬੀਓਨਲ ਬਣੇ – ਸੁਪਰੀਮ ਕੋਰਟ ‘ਚ ਪਾਵਾਂਗੇ ਪੀ.ਆਈ.ਐਲ ਤੇ ਰਾਸ਼ਟਰਪਤੀ ਨੂੰ ਮਿਲਾਂਗੇ – ਛੋਟੇਪੁਰ।

▶ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਗੁਜਰਾਤ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਰਿਸ਼ਵਤ ਲੈਣ ਦੇ ਲਗਾਏ ਦੋਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply