ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਰਤਾਨੀਆਂ ਵਿਚ ਪਹਿਲੇ ਸਾਬਤ-ਸੂਰਤ ਸਿੱਖ ਜੱਜ ਜਸਟਿਸ ਮੋਤਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮੋਤਾ ਸਿੰਘ ਜੀ ਦੇ ਸਾਬਤ-ਸੂਰਤ ਜੱਜ ਨਿਯੁੱਕਤ ਹੋਣ ਨਾਲ ਬਰਤਾਨੀਆ ਵਿਚ ਸਿੱਖਾਂ ਦਾ ਮਾਣ ਵਧਿਆ ਸੀ।ਇਸ ਤਰ੍ਹਾਂ ਜਦੋਂ ਵੀ ਕਿਸੇ ਅਹਿਮ ਅਹੁੱਦੇ ‘ਤੇ ਸਾਬਤ-ਸੂਰਤ ਸਰਦਾਰ ਨਿਯੁੱਕਤ ਹੁੰਦਾ ਹੈ ਤਾਂ ਸਿੱਖੀ ਦਾ ਪ੍ਰਚਾਰ ਸੁਭਾਵਿਕ ਹੀ ਹੋ ਜਾਂਦਾ ਹੈ।ਮੋਤਾ ਸਿੰਘ ਨੂੰ ਸੱਚੀ ਸ਼ਰਧਾਜਲੀ ਇਹੋ ਹੈ ਕਿ ਸਾਡੇ ਬੱਚੇ-ਬੱਚੀਆਂ ਪੜ੍ਹਾਈ ਵਿਚ ਰੁਚੀ ਰੱਖ ਕੇ ਅਹਿਮ ਕਾਮਯਾਬੀ ਪ੍ਰਾਪਤ ਕਰਦਿਆਂ ਸਤਿਕਾਰਿਤ ਅਹੁੱਦੇ ਹਾਸਿਲ ਕਰਨ, ਜਿਸ ਨਾਲ ਸਿੱਖ ਪੰਥ ਦਾ ਮਾਣ ਵਧੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media