Saturday, April 18, 2026

ਜਿਲ੍ਹਾ ਪੱਧਰੀ ਸਭਿਆਚਾਰਕ ਤੇ ਵਿਦਿਅਕ ਮੁਕਾਬਲੇ 18 ਨਵੰਬਰ ਤੋਂ – ਅਮਰਦੀਪ ਸੈਣੀ

ppn1511201606ਬਟਾਲਾ, 15 ਨਵੰਬਰ (ਬਰਨਾਲ) -ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਸੱਭਿਆਚਾਰਕ ਮੁਕਾਬਲੇ, ਜਿਸ ਵਿਚ ਗਿੱਧਾ ਭੰਗੜਾ, ਗੀਤ ਸੰਗੀਤ, ਸਮਾਜ ਸੂਧਾਰਕ ਸਕਿੱਟਾ, ਸੋਲੋ ਡਾਂਸ, ਕੋਰੀਓਗਰਾਫੀ , ਭੰਗੜਾ,ਲੋਕ ਗੀਤ, ਸੰਮੀ ਲੁੱਡੀ,ਝੂੰਮਰ ਆਦਿ ਦੇ ਮੁਕਾਬਲਿਆਂ ਦੀ ਜਿਲ੍ਹਾਂ ਪੱਧਰੀ ਸੁਰੂਆਤ ਮਿਤੀ 18 ਨਵੰਬਰ ਤੋ ਹੋਵੇਗੀ।ਇਹਨਾ ਮੁਕਾਬਲਿਆਂ ਸਬੰਧੀ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਬੂਟਾ ਸਿੰਘ ਬੈਂਸ, ਹਰਦੀਪ ਸਿੰਘ ਮੀਤ ਪ੍ਰਧਾਨ  ਵੱਲੋ ਜਾਰੀ ਪ੍ਰੈਸ ਨੋਟ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਗਿੱਧਾ, ਭੰਗੜਾ,ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਜਾਣਗੇ।ਮਿਤੀ 19 ਨਵੰਬਰ ਨੂੰ ਸਬਦ ਗਾਇਣ ਮੁਕਾਬਲੇ ਕਰਵਾਏ ਜਾਣਗੇ,ਇਹਨਾ ਮੁਕਾਬਲਿਆ ਵਾਸਤੇ ਵੀ ਸਥਾਨ ਕੰਨਿਆ ਸਕੂਲ ਗੁਰਦਾਸਪੁਰ ਹੀ ਹੋਵੇਗਾ।ਗੀਤ ਤੇ ਲੋਕ ਗੀਤਾਂ ਦੇ ਮੁਕਾਬਲੇ 23 ਨਵੰਬਰ ਐਚ ਐਸ ਡੀ ਗੀਤਾ ਭਵਨ ਗੁਰਦਾਸਪੁਰ ਵਿਖੇ ਮੁਕਾਬਲੇ ਕਰਵਾਏ ਜਾਣਗੇ।ਸੰਮੀ  ਲੁੱਡੀ ਤੇ ਗਿੱਧਾ 25 ਨਵੰਬਰ ਨੂੰ ਐਚ.ਐਸ.ਡੀ ਗੀਤਾ ਭਵਨ ਸਕੂਲ ਗੁਰਦਾਸਪੁਰ ਵਿਖੇ ਮੁਕਾਬਲੇ ਹੋਣਗੇ। ਇਸੇ ਤਰਾਂ ਝੁੰਮਰ ਦੇ ਮੁਕਾਬਲੇ ਮਿਤੀ ਮਿਤੀ 25 ਨਵੰਬਰ ਨੂੰ ਗੀਤਾ ਭਵਨ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।ਸਕਿੱੱਟ ਤੇ ਸੋਲੋ ਡਾਂਸ ਦੇ ਮੁਕਾਬਲੇ ਮਿਤੀ 21 ਨਵੰਬਰ ਨੂੰ ਧੰਨ ਦੇਵੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।ਕੋਰੀਉਗਰਾਫੀ ਦੇ ਮੁਕਾਬਲੇ ਮਿਤੀ 22 ਨਵੰਬਰ ਨੂੰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੁਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਕਰਵਾਏ ਜਾਣਗੇ।ਪੰਜਾਬ ਦਾ ਹਰਮਨ ਪਿਆਰਾ ਡਾਂਸ ਭੰਗੜਾ 28 ਨਵੰਬਰ ਨੂੰ ਐਸ ਜੀ ਏ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਵਿਖੇ ਕਰਵਾਇਆ ਜਾਵੇਗਾ।ਇਹਨਾ ਵਿਦਿਅਕ ਮੁਕਾਬਲਿਆ ਵਿਚ ਕਨਵੀਨਰ ਦੀ ਭੁਮਿਕਾ ਅਨੂਪ ਸਿੰਘ ਬੁਰਜ ਸਾਹਿਬ, ਪਰਮਿੰਦਰ ਸਿੰਘ, ਸਰਬਜੀਤ ਸਿੰਘ ਚੱਠਾ, ਸੁਖਜਿੰਦਰਜੀਤ ਕੌਰ ਕਾਹਨੂੰਵਾਨ, ਰਜਿੰਦਰ ਕੁਮਾਰ ਕਾਲਾ ਨੰਗਲ, ਜਸਕਰਨਜੀਤ ਸਿੰਘ ਦੀਨਾਨਗਰ, ਸਟੇਟ ਐਵਾਡਰੀ ਜੋਧ ਸਿੰਘ ਕਾਲਾ ਨੰਗਲ, ਸੁਮਨ ਬਾਲਾ ਜੈਤੋਸਰਜਾ, ਨਰਿੰਦਰ ਬਰਨਾਲ ਲੈਕਚਰਾਰ ਦਰਗਾਬਾਦ, ਜਤਿੰਦਰ ਕੁਮਾਰ ਡਾ. ਪ੍ਰਿ ਅਨੀਤਾ ਅਰੋੜਾ, ਮਨਪ੍ਰੀਤ ਕੌਰ ਬਰਿਆਰ, ਸਤਿੰਦਰ ਕੌਰ ਕਾਹਲੋ, ਰਵਿੰਦਰਪਾਲ ਸਿੰਘ ਚਾਹਲ, ਸੀਮਾ ਦੇਵੀ ਗੀਤਾ ਭਵਨ ਸਕੂਲ ਗੁਰਦਾਸਪੁਰ, ਪ੍ਰਿੰਸੀਪਲ ਬਲਵਿੰਦਰ ਕੌਰ ਧਰਮਪੁਰਾ ਕਲੌਨੀ ਬਟਾਲਾ, ਪ੍ਰਿੰਸੀਪਲ ਸੂਭਾਸ ਚੰਦਰ ਕੰਨਿਆ ਸਕੂਲ ਗੁਰਦਾਸਪੁਰ, ਸ਼ਮਸ਼ੇਰ ਸਿੰਘ ਕਾਹਲੋ ਭੋਲੇਕੇ, ਪ੍ਰਿੰਸੀਪਲ ਬਲਵਿੰਦਰ ਕੌਰ ਗੁਰਦਾਸਪੁਰ ਆਦਿ ਕਨਵੀਨਰ ਜਾਰੀ ਕੀਤੇ ਖੇਡ ਕੈਲੰਡਰ ਅਨੁਸਾਰ ਆਪਣੀਆ ਡਿਓੂਟੀਆਂ ਤੇ ਹਾਜਰ ਹੋਣਗੇ, ਤੇ ਨਤੀਜਿਆਂ ਨੂੰ ਦਫਤਰ ਜਿਲਾ ਸਿਖਿਆ ਅਫਸਰ ਦੀ ਮੇਲ ਆਈ ਡੀ ਤੇ ਭੇਜਣਗੇ।ਇਸ ਸਬੰਧ ਵਿਚ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਖੇਡ ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ ਵਿਖ ਖੇਡਾ ਪ੍ਰਤੀ ਪ੍ਰਾਪਤੀਆਂ ਦੇ ਅਧਾਰ ਤੇ ਹੀ ਭਰੀ ਜਾਵੇਗੀ ਇਸ ਵਾਸਤੇ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਹੀ ਸਕੂਲਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾ ਸੱਭਿਆਚਾਰਕ ਮੁਕਾਬਲਿਆ ਵਿਚ ਜਰੂਰ ਹਿਸਾ ਲੈਣ।ਇਹਨਾ ਸੱਭਿਆਚਾਰਕ ਮੁਕਾਬਲਿਆਂ ਵਾਸਤੇ ਸ਼ਰਤਾਂ ਤੇ ਨਿਯਮ ਕੈਲੰਡਰ ਵਿਚ ਲਿਖ ਦਿਤੇ ਗਏ ਹਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply