ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ)- ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਤਿੰਨ ਵਰ੍ਹੇ ਪਹਿਲਾਂ ਭਿਆਨਕ ਸੜਕ ਹਾਦਸੇ ਵਿੱਚ ਪਤਨੀ ਸਮੇਤ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਤਾਜਾ ਕਰਨ ਹਿੱਤ ਸਾਤਿਹਕ ਸਮਾਗਮ ਰਚਾਇਆ ਗਿਆ।ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਯਾਦਗਾਰੀ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਤਲਵਿੰਦਰ ਸਿੰਘ ਦੀਆਂ ਸਮੁੱਚੀਆਂ ਕਹਾਣੀਆਂ ਮਾਨਵੀ ਰਿਸ਼ਤਿਆਂ, ਇਨਸਾਨੀ ਕਦਰਾਂ-ਕੀਮਤਾਂ ਤੇ ਪੇਤਲੇ ਪੈ ਰਹੇ ਪਰਿਵਾਰਕ ਰਿਸ਼ਤਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ ਅਤੇ ਡਾ. ਇਕਬਾਲ ਕੌਰ ਸੌਂਧ ਨੇ ਤਲਵਿੰਦਰ ਸਿੰਘ ਦੇ ਪੰਜਾਬ ਸਮੱਸਿਆ ਤੇ ਅਧਾਰਿਤ ਬਹੁ ਚਰਚਿਤ ਨਾਵਲ ‘ਯੋਧੇ’ ਨੂੰ ਕੇਂਦਰ ਵਿੱਚ ਰੱਖ ਕੇ ਦੱਸਿਆ ਕਿ ਇਹ ਨਾਵਲ ਪੰਜਾਬ ਅੰਦਰਲੇ ਕਾਲੇ ਦਿਨਾਂ ਦਾ ਅਹਿਮ ਅਤੇ ਪੁਖਤਾ ਦਸਤਾਵੇਜ ਹੈ। ਸ਼ਾਇਰ ਦੇਵ ਦਰਦ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਹਾਣੀਆਂ ‘ਚ ਮਨੁੱਖੀ ਮਨ ਦੇ ਹਨੇਰੇ ਖੂੰਜਿਆਂ ਦਾ ਪਤ-ਪਤ ਫਰੋਲ ਕਿ ਪੇਸ਼ ਕਰਨ ਦੀ ਵਿਸ਼ੇਸ਼ ਸਮਰੱਥਾ ਰੱਖਦਾ ਸੀ। ਜਗਦੀਸ਼ ਸਚਦੇਵਾ ਅਤੇ ਭੁਪਿੰਦਰ ਸਿੰਘ ਸੰਧੂ ਨੇ ਆਪਣੀਆਂ ਗੂੜ੍ਹੀਆਂ ਅਦਬੀ ਸਾਂਝਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਦੀਆਂ ਦੋਸਤੀਆਂ ਦਾ ਘੇਰਾ ਵਿਸ਼ਾਲ ਸੀ ਇਸੇ ਲਈ ਉਹ ਦੋਵਾਂ ਪੰਜਾਬਾਂ ਦੇ ਸਾਹਿਤਕ ਹਲਕਿਆਂ ਵਿੱਚ ਇੱਕੋ ਜਿਹੀ ਪਹੁੰਚ ਰੱਖਦਾ ਸੀ।
ਨਿਰਮਲ ਅਰਪਨ, ਸ਼ੈਲਿੰਦਰਜੀਤ ਰਾਜਨ ਅਤੇ ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਤਲਵਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਜਿਕਰਯੋਗ ਕੰਮ ਕੀਤੇ।ਇਸ ਸਮੇਂ ਡਾ. ਵਿਕਰਮਜੀਤ, ਜਸਬੀਰ ਝਬਾਲ ਅਤੇ ਕੁਲਵੰਤ ਸਿੰਘ ਅਣਖੀ ਨੇ ਵੀ ਸੰਬੋਧਨ ਕੀਤਾ। ਅੰਤ ਤੇ ਡਾ. ਹਜ਼ਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਨੇ ਸਾਂਝੇ ਤੌਰ ਤੇ ਧੰਨਵਾਦ ਕਰਦਿਆਂ ਤਲਵਿੰਦਰ ਸਿੰਘ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਸਮੇਂ ਪ੍ਰਿੰ: ਨਰੋਤਮ ਸਿੰਘ, ਹਰਜੀਤ ਸੰਧੂ, ਤਲਵਿੰਦਰ ਸਿੰਘ ਦੀ ਧੀ ਸੁਰਪ੍ਰੀਤ ਕੌਰ, ਹਰਿੰਦਰ ਸਿੰਘ, ਮਨਮੋਹਨ ਢਿੱਲੋਂ, ਡਾ. ਕਸ਼ਮੀਰ ਸਿੰਘ, ਮਾਸਟਰ ਅਜੀਤ ਸਿੰਘ ਮਕਬੂਲਪੁਰਾ, ਰਾਜ ਖੁਸ਼ਵੰਤ ਸਿੰਘ ਸੰਧੂ, ਮਨਮੋਹਨ ਸਿੰਘ ਬਾਸਰਕੇ, ਪ੍ਰੋ: ਲਖਵਿੰਦਰ ਗਿੱਲ, ਹਰਭਜਨ ਖੇਮਕਰਨੀ, ਸਤਿੰਦਰ ਰੰਧਾਵਾ, ਮਲਵਿੰਦਰ, ਜਤਿੰਦਰ ਔਲਖ, ਵਿਪਨ ਗਿੱਲ, ਕਮਲ, ਮਧੂ ਸ਼ਰਮਾ, ਗੁਰਪ੍ਰੀਤ ਧੰਜਲ, ਸਤਨਾਮ ਰੰਧਾਵਾ, ਜਗਤਾਰ ਗਿੱਲ, ਅਮਰਜੀਤ ਬਾਈ ਅਤੇ ਹਰਮੀਤ ਆਰਟਿਸਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media