Sunday, July 5, 2026

ਜ਼ਿਲ੍ਹਾ ਪੱਧਰੀ ਪਸੂ ਧਨ ਪ੍ਰਦਰਸ਼ਨੀ ਤੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ

ppn1511201611ਅੰਮ੍ਰਿਤਸਰ, 15 ਨਵੰੰਬਰ (ਜਗਦੀਪ ਸਿੰਘ ਸੱਗੂ)- ਪਸ਼ੂ ਪਾਲਣ ਵਿਭਾਗ ਵਲੋਂ ,ਪਸ਼ੂ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਵਾਸਤੇ ਜਿਲ੍ਹਾ ਪੱਧਰੀ ਪਸ਼ੂਧਨ ਪ੍ਰਦਰਸ਼ਨੀ ਅਤੇ ਦੁੱਧ ਚੁਆਈ ਮੁਕਾਬਲੇ 15 ਨਵੰੰਬਰ/2016 ਨੂੰ ਵੱਲਾ ਪਸ਼ੂ ਮੇਲਾ ਗਰਾਂਉਂਡ ਅੰਮ੍ਰਿਤਸਰ ਵਿਖੇ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਸੁਰੂ ਹੋ ਗਏ ਹਨ।ਇਸ ਮੇਲੇ ਦਾ ਉਦਘਾਟਨ ਮਿਤੀ 15.11.16 ਨੂੰ ਰਾਜਮਹਿੰਦਰ ਸਿੰਘ ਮਜੀਠਾ, ਸਾਬਕਾ ਮੈਂਬਰ ਰਾਜ ਸਭਾ ਵਲੋਂ ਕੀਤਾ ਗਿਆ।ਇਨਾਮ ਵੰਡ ਸਮਾਰੋਹ 16.11.16 ਨੂੰ ਹੋਵੇਗਾ, ਜਿਸ ਵਿੱਚ ਜੇਤੂ ਪਸ਼ੂ ਪਾਲਕਾਂ ਨੂੰ ਰਵੀਕਰਨ ਸਿੰਘ ਕਾਹਲੋਂ, ਪ੍ਰਧਾਨ ਯੂਥ ਅਕਾਲੀ ਦਲ (ਮਾਝਾ ਜ਼ੋਨ) ਅਤੇ ਸ. ਗੁਰਿੰਦਰਪਾਲ ਸਿੰਘ ਰਣੀਕੇ, ਮੈਂਬਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵਲੋਂ ਇਨਾਮ ਵੰਡੇ ਜਾਣਗੇ।ਮੁਕਾਬਲੇ ਵਿੱਚ ਭਾਗ ਲੈਣ ਆਏ ਪਸ਼ੂਆਂ ਤੇ ਉਹਨਾਂ ਨਾਲ ਆਏ ਮਾਲਕਾਂ ਦੇ ਰਹਿਣ ਅਤੇ ਰਾਸ਼ਨ ਆਦਿ ਲਈ ਪ੍ਰਬੰਧ ਕੀਤਾ ਗਿਆ ਹੈ।ਦੋ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਭਾਗ ਲੈਣ ਆਏ ਪਸ਼ੂਆਂ ਦੀ ਖੁਰਾਕ, ਹਰੇ ਚਾਰੇ ਤੇ ਤੂੜੀ ਆਦਿ ਦਾ ਪ੍ਰਬੰਧ ਵੀ ਵਿਭਾਗ ਦੇ ਖੁਰਾਕ ਤੇ ਚਾਰਾ ਵਿਕਾਸ ਸ਼ੈਕਸ਼ਨ ਵਲੋਂ ਕੀਤਾ ਗਿਆ ਹੈ।ਅੱਜ ਲਗਭੱਗ ਪਹਿਲੇ ਦਿਨ ਤੱਕ ਆਉਣ ਵਾਲੇ 2000 ਪਸ਼ੂਆਂ ਦੀ ਰਜਿਟਰੇਸ਼ਨ ਹੋ ਚੁੱਕੀ ਹੈ।
ਡਾ: ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੇੈਕਟਰ,ਪਸੂ ਪਾਲਣ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ ਆਦਿ ਦੀਆਂ ਵੱਖ ਵੱਖ ਨਸਲਾਂ ਦੇ ਮੁਕਾਬਲੇ, ਨੁਕਰਾ ਅਤੇ ਮਾਰਵਾੜੀ ਨਸਲ ਦੇ ਘੋੜੇ ,ਘੋੜੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਨਸ਼ਲਾਂ ਦੀਆਂ ਮੱਝਾਂ ਗਾਵਾਂ ਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਜਾਣਗੇ।ਪੋਲਟਰੀ ਵਿੱਚ ਦੇਸੀ ਮੁਰਗੀ,ਬਤੱਖਾਂ ਅਤੇ ਟਰੱਕੀ ਦੇ ਮੁਕਾਬਲੇ ਹੋ ਰਹੇ ਹਨ।ਇਸ ਤਰ੍ਹਾਂ ਕੁੱਲ 56 ਕੈਟਾਗਿਰੀਆਂ ਵਿੱਚ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਪਸ਼ੂ ਪਾਲਕਾਂ ਨੂੰ ਦਿਲ ਖਿੱਚਵੇਂ 9.00 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।ਜੱਜਿੰਗ ਕਰਨ ਲਈ ਖਾਲਸਾ ਕਾਲਜ ਆਫ ਵੈਟਨਰੀ ਕਾਲਜ ਅੰਮ੍ਰਿਤਸਰ, ਫੋਜ਼ ਦੇ ਆਰ.ਵੀ.ਸੀ ਮਾਹਿਰ ਅਤੇ ਦੂਜੇ ਜਿਲ੍ਹਿਆਂ ਤੋਂ ਵਿਭਾਗ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਮੇਲੇ ਵਿੱਚ ਕੁੱਤਿਆ ਦੀਆਂ ਵਿਲੱਖਣ ਨਸਲਾਂ ਵੇਖਣ ਨੂੰ ਮਿਲ ਰਹੀਆਂ ਹਨ।ਦਰਸ਼ਕਾਂ ਵਲੋਂ ਮਿਆਰੀ ਨਸਲ ਦੇ ਜਾਨਵਰ ਵੇਖਣ ਤੇ ਖੁਸੀ ਪ੍ਰਗਟਾਈਆਂ ਜਾ ਰਹੀਆਂ ਹਨ।ਅੱਜ ਦੇ ਮੁਕਾਬਲਿਆਂ ਵਿੱਚ ਸਭ ਤੋਂ ਵਧੀਆ ਮੁਰਹਾ ਝੋਟੀ ਦਾ ਇਨਾਮ ਪਿੰਡ ਨੂਰਪੁਰ ਵਾਸੀ ਗੁਰਜੰਟ ਸਿੰਘ ਪੁੱਤਰ ਬਾਜ ੰਿਸੰਘ ਨੇ 8000/- ਜਿੱਤਿਆ, ਨੀਲੀ ਰਾਵੀ ਕੱਟੀ ਜਗਦੀਪ ਸਿੰਘ ਪੁੱਤਰ ਜ਼ਸਵੰਤ ਸਿੰਘ ਦਾ ਇਨਾਮ ਪਿੰਡ ਧਰਮੂਚੱਕ  ਦੇ ਅਤੇ ਮੁਰਹਾ ਕੱਟੀ ਦਾ ਪਹਿਲਾਂ ਇਨਾਮ ਸਤਨਾਮ ਸਿੰਘ ਵਾਸੀ ਬੁਲਾਰਾ ਨੂੰ ਮਿਲਿਆ।ਜਰਸੀ ਵਹਿੜੀ ਦਾ ਇਨਾਮ ਅਮਨਦੀਪ ਸਿੰਘ ਪੁੱਤਰ ਹਰਜਿੰਦਰ ਪਿੰਡ ਮਾਛੀਵਾਲਾ, ਐਚ.ਐਫ ਵਹਿੜੀ ਪਹਿਲਾ ਇਨਾਮ ਅਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਮਾਛੀਵਾਹਲਾ ਨੇ ਜਿੱਤਿਆ।ਮਾਰਵਾੜੀ ਵਛੇਰਾ ਦਾ ਪਹਿਲਾ ਇਨਾਮ ਅਮਰ ਇਕਬਾਲ ਸਿੰਘ ਭਿੰਡਰ ਪੁੱਤਰ ਸਰਦਾਰਾ ਸਿੰਘ ਤਰਨਤਾਰਨ ਰੋਡ ਨੇ ਜਿੱਤਿਆ।

Check Also

ਵਪਾਰੀਆਂ ਦੀਆਂ ਨਾਗਰਿਕ ਸਮੱਸਿਆਵਾਂ ਦੇ ਨਿਪਟਾਰੇ ਲਈ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ …

Leave a Reply