ਪਠਾਨਕੋਟ, 15 ਨਵਬਰ (ਪੰਜਾਬ ਪੋਸਟ ਬਿਊਰੋ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਸਿਹਤ ਸੰਬਧੀ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਚੱਲ ਰਹੀ ਸਿਹਤ ਜਾਗਰੂਕਤਾ ਮੁੰਹਿਮ ਤਹਿਤ ਜਿਥੇ ਆਮ ਲੋਕਾਂ ਨੂੰ ਲੈਕਚਰਾਂ, ਬੈਨਰਾਂ,ਪੋਸਟਰਾਂ ਅਤੇ ਹੋਰ ਲਿਖਤੀ ਮਟੀਰੀਅਲ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਨੁੱਕੜ ਨਾਟਕਾਂ ਦੇ ਮਾਧਿਅਮ ਰਾਹੀਂ ਵੀ ਸਿਹਤ ਸੰਬਧੀ ਸੁਨੇਹੇ ਦਿੱਤੇ ਜਾ ਰਹੇ ਹਨ।
ਇਸ ਗੱਲ ਦਾ ਪ੍ਰਗਟਾਵਾ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਭੁਪਿੰਦਰ ਸਿੰਘ ਨੇ ਘਰੋਟਾ ਬਲਾਕ ਦੇ ਸਭ ਸੈਂਟਰ ਮਲਕਪੁਰ ਵਿੱਚ ਕਰਵਾਏ ਗਏ ਨੁੱਕੜ ਨਾਟਕ ਦੋਰਾਨ ਕੀਤਾ।ਉਨਾਂ ਕਿਹਾ ਇਨਾਂ ਨੁੱਕੜ ਨਾਟਕਾਂ ਦਾ ਮੰਤਵ ਸਿਹਤ ਵਿਭਾਗ ਦੀਆਂ ਸਿਹਤ ਸਹੂਲਤਾਂ ਨੂੰ ਪ੍ਰਭਾਵੀ ਢੰਗ ਨਾਲ ਲੋਕ ਮਨਾਂ ਵਿੱਚ ਵਸਾਉਣਾ ਹੈ।ਪੰਜਾਬ ਸਰਕਾਰ ਦਾ ਲੋਕਾਂ ਦੀ ਸਿਹਤ ਪ੍ਰਤੀ ਇਹ ਇੱਕ ਸ਼ਲ਼ਾਗਾਯੋਗ ਕੱਦਮ ਹੈ ਜਿਸ ਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਹ ਮੁੰਹਿਮ 05 ਦੰਸਬਰ 2016 ਤੱਕ ਚਲਾਈ ਜਾ ਰਹੀ ਹੈ, ਜਿਸ ਅਧੀਨ ਆਈਈਸੀ ਪਬਲੀਸਿਟੀ ਵੈਨਸ ਪਿੰਡ-ਪਿੰਡ ਜਾ ਕੇ ਸਿਹਤ ਸੇਵਾਵਾਂਫ਼ਸੁਵਿਧਾਵਾਂਫ਼ਸਕੀਮਾਂ ਬਾਰੇ ਜਿਨਾਂ ਵਿੱਚ ਬੇਟੀ ਬਚਾਓ ਬੇਟੀ ਪੜਾਓ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ,ਮੁੱਖ ਮੰਤਰੀ ਪੰਜਾਬ ਕੈਂਸਰ ਕੌਸ਼, ਮੁੱਖ ਮੰਤਰੀ ਪੰਜਾਬ ਹੈਪਾਟਾਈਟਿਸ-ਸੀ ਰਾਹਤ ਫੰਡ, ਜਨਨੀ ਸ਼ਿਸ਼ੂ ਸੁੱਰਖਿਆ ਯੋਜਨਾ,ਕੰਜਕਾਂ ਦੀ ਸਾਂਭ ਸੰਭਾਲ ਸਕੀਮ,ਐਮਰਜੈਂਸੀ ਦੇ ਮਰੀਜਾਂ ਲਈ ਪਹਿਲੇ 24 ਘੰਟੇ ਮੁਫਤ ਇਲਾਜ, ਸਟਰੋਕ ਮੈਨੈਜਮੈਂਟ,ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਅਤੇ ਐਮਰਜੈਂਸੀ ਰਿਸਪਾਂਸ ਸਰਵਿਸ ਟੋਲ ਫ੍ਰੀ ਨੰਬਰ 108,ਮੁਫਤ ਲੈਬ ਟੈਸਟ,ਆਬੀਐਸਕੇ ਅਧੀਨ ਬੱਚਿਆ ਦਾ ਮੁਫਤ ਇਲਾਜ, ਏਡਜ਼ ਕੰਟਰੋਲ, ਆਯੂਸ਼ ਤੇ ਹੋਰ ਸਿਹਤ ਸਵਿਧਾਵਾਂ, ਸਕੀਮਾਂ ਬਾਰੇ ਜਾਗਰੂਕ ਕਰ ਰਹੀਆਂ ਹਨ ਅਤੇ ਨਾਲ ਹੀ ਜਿਲ੍ਹੇ ਦੇ ਹਰ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਦਵਾਈਆਂ, ਟੈਸਟ ਵੀ ਕੀਤੇ ਜਾ ਰਹੇ ਹਨ।ਇਸ ਮੁੰਹਿਮ ਤੇ ਤਹਿਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਇਨਾਂ ਸਿਹਤ ਸੇਵਾਂਵਾਂ ਫ਼ਸਹੂਲਤਾਂ ਨੂੰ ਪ੍ਰਭਾਵੀ ਢੰਗ ਨਾਲ ਲੋਕਾਂ ਦੇ ਮਨਾਂ ਵਿੱਚ ਵਸਾਉਣ ਲਈ ਨੁੱਕੜ ਨਾਟਕਾਂ ਦਾ ਵੀ ਅਯੋਜਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਦਾ ਕੋਈ ਵੀ ਵਰਗ ਇਨਾਂ ਸਿਹਤ ਸਹੂਲਤਾਂ ਤੋਂ ਵਾਝਾਂ ਨਾ ਰਹਿ ਸਕੇ।ਉਨਾਂ ਕਿਹਾ ਕਿ ਆਮ ਲੋਕਾਂ ਨੂੰ ਘਾਤਕ ਬੀਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰਾਂ੍ਹ ਯਤਨਸ਼ੀਲ ਹੈ।ਇਸ ਮੌਕੇ ਜਿਲਾ੍ਹ ਹੋਮਿਊਪੈਥਿਕ ਅਫਸਰ ਡਾ.ੳ.ਪੀ ਵਿੱਗ, ਮੈਡੀਕਲ ਅਫਸਰ ਡਾ. ਰਾਜਨ, ਮੈਡੀਕਲ ਅਫਸਰ ਡਾ. ਅਮਨਦੀਪ ਕੌਰ, ਹੈਲਥ ਇੰਸਪੈਕਟਰ ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਗੁਰਦੀਪ ਸਿੰਘ, ਫਾਰਮਾਸਿਸਟ ਸ਼੍ਰੀ ਰਾਜ ਕੁਮਾਰ, ਮੈਡੀਕਲ ਅਤੇ ਪੈਰਾ-, ਮੈਡੀਕਲ ਸਟਾਫ ਆਦਿ ਹਾਜ਼ਿਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media