ਪਠਾਨਕੋਟ, 15 ਨਵੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਪਠਾਨਕੋਟ ਅਮਿਤ ਕੁਮਾਰ ਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਰੈਡ ਕਰਾਸ ਸੋਸਾਇਟੀ ਵੱਲੋਂ ਅਵਲੋਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਫੈਂਸੀ ਡਰੈਸ ਪਤਿਯੋਗਿਤਾ ਕਰਵਾਈ ਗਈ। ਇਸ ਮੋਕੇ ਤੇ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਸਮਾਰੋਹ ਦਾ ਅਰੰਭ ਸ਼ਮਾ ਰੋਸਨ ਕਰ ਕੇ ਕੀਤਾ। ਫੈਂਸੀ ਡੈਸ ਮੁਕਾਬਲਿਆਂ ਵਿੱਚ ਪਠਾਨਕੋਟ ਦੇ 17 ਸਕੂਲਾਂ ਦੇ 500 ਬੱਚਿਆਂ ਨੇ ਭਾਗ ਲਿਆ।
ਡਿਪਟੀ ਕਮਿਸਨਰ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਤਰ੍ਹਾ ਦੇ ਸਮਾਰੋਹ ਛੋਟੇ ਬੱਚਿਆਂ ਲਈ ਇਕ ਵਧੀਆ ਪਲੇਟ ਫਾਰਮ ਹੈ ਜਿਸ ਵਿੱਚ ਭਾਗ ਲੈਣ ਨਾਲ ਬੱਚਿਆਂ ਨੂੰ ਅੱਗੇ ਵਧਨਾ ਕਾਫੀ ਸੁਖਾਲਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਰੈਡ ਕਰਾਸ ਸੋਸਾਇਟੀ ਹਮੇਸਾ ਜਰੂਰਤਮੰਦ ਅਤੇ ਗਰੀਬ ਬੱਚਿਆਂ ਦੀ ਸਹਾਇਤਾ ਲਈ ਅੱਗੇ ਰਹਿੰਦੀ ਹੈ। ਉਨ੍ਹਾਂ ਵੱਲੋਂ ਜਰੂਰਤਮੰਦ ਅਤੇ ਗਰੀਬ ਬੱਚਿਆਂ ਦੀ ਸਹਾਇਤਾ ਲਈ ਇਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਸ ਨੂੰ ਸਮਾਜ ਸੈਵੀ ਸੰਸਥਾਵਾਂ ਨੇ ਵੀ ਸਹਿਯੋਗ ਕਰ ਕੇ ਕਾਫੀ ਹੁਲਾਰਾ ਦਿੱਤਾ ਹੈ। ਉਨ੍ਹਾਂ ਵਿਸਵਾਸ ਦਵਾਇਆ ਕਿ ਭਵਿੱਖ ਅੰਦਰ ਵੀ ਜਿਲ੍ਹਾ ਰੈਡ ਕਰਾਸ ਸੋਸਾਇਟੀ ਇਸ ਤਰ੍ਹਾ ਦੇ ਸਮਾਰੋਹ ਆਯੋਜਿਤ ਕਰ ਕੇ ਜਰੂਰਤਮੰਦ ਅਤੇ ਗਰੀਬ ਬੱਚਿਆਂ ਦੀ ਸਹਾਇਤਾ ਲਈ ਅੱਗੇ ਰਹੇਗੀ।
ਫੈਂਸੀ ਡਰੈਸ ਮੁਕਾਬਲਿਆਂ ਦੀ ਪਹਿਲੀ ਕੈਟਾਗਿਰੀ ਵਿੱਚ ਗੁਰਵੀਰ ਸਿੰਘ, ਮਿਸਿਕਾ, ਚਾਵੀ, ਉਜਸ,ਸਾਵਰਿਆ, ਅਰਿਕ ਸਰਮਾ, ਮਹਿਮਾ ਅਤੇ ਦਿਵਾਂਗਨਾਂ ਨੇ ਪਹਿਲਾ ਸਥਾਨ, ਦਕਸ਼, ਅਮੀਨ, ਸਰਿਆ, ਰੋਹਿਨੀ, ਅਕਸਿਤਾ, ਚਿਤਰਾਂਗਨਾ ਅਤੇ ਨਿਖਿਲ ਸਹਿਗਲ ਨੇ ਦੂਸਰਾ ਸਥਾਨ, ਨਿਧੀਮਾ, ਦਿਵਅਂਗੀ, ਮਨਵੇ, ਨਿਸ਼ਿਤ, ਸਕਸਮ, ਪ੍ਰਿਸ਼ਾ ਅਤੇ ਅਸਵਰਿਆ ਨੇ ਤੀਸਰਾ ਸਥਾਨ, ਕੈਟਾਗਿਰੀ ਨੰਬਰ-2 ਵਿੱਚ ਪ੍ਰੀਤਿਕਾ, ਵਿਸ਼ੰਤ, ਪਾਰਸ, ਕਸਿਸ਼, ਹਰਸਪ੍ਰੀਤ, ਆਰਿਅਨ ਮਹਾਜਨ ਨੇ ਪਹਿਲਾ ਸਥਾਨ, ਸਿਧਾਨਗਨਾ, ਪਾਰਸ, ਹਿਮਾਂਨਸੂ, ਰਿਹੀਨੀ, ਚਾਹਤ ਗੁਲਾਟੀ ਅਤੇ ਕਰਿਸਕਾ ਨੇ ਦੂਸਰਾ ਸਥਾਨ, ਕਰਿਸਮਾ ਮਹਾਜਨ, ਮਹਿਕ ਸਰਮਾ, ਆਸਥਾ, ਕੁਨਾਲ, ਯੁਕਤੀ ਅਤੇ ਜੋਵਿਸ ਨੇ ਤੀਸਰਾ ਸਥਾਨ, ਕੈਟਾਗਿਰੀ ਨੰਬਰ-3 ਵਿੱਚ ਆਂਚਲ ਅਤੇ ਨਰਿੰਦਰ ਨੇ ਪਹਿਲਾ ਸਥਾਨ, ਕਨਿਸ਼ਕ, ਉਪਾਧਿਆ, ਅਦਿੱਤੀ ਤਿਵਾੜੀ ਨੇ ਦੂਸਰਾ ਸਥਾਨ ਅਤੇ ਦਿਵਿਆ, ਨਿਧੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਜੈਤੂ ਰਹਿਣ ਵਾਲੇ ਬੱਚਿਆ ਅਤੇ ਉਨ੍ਹਾ ਦਾ ਸਹਿਯੋਗ ਕਰਨ ਵਾਲੇ ਟੀਚਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਫੈਂਸੀ ਡਰੈਸ ਮੁਕਾਬਲਿਆਂ ਵਿੱਚ ਐਮ.ਸੀ.ਐਸ ਸਕੂਲ ਨੇ ਓਵਰ ਆਲ ਟਰਾਫੀ ਤੇ ਕਬਜਾ ਕੀਤਾ।ਇਸ ਸਮਾਰੋਹ ਵਿੱਚ ਸੱਤਿਆ ਕਿਰਨ ਸੰਸਥਾ ਦੀ ਪ੍ਰਧਾਨ ਕਿਰਨ ਕਪੂਰ, ਸੁਰਿੰਦਰ ਕਨਵਰ, ਡਾ. ਸਜੀਵ ਸਲਾਰੀਆ, ਪ੍ਰਿੰਸੀਪਲ ਮਨਜੀਤ ਮੱਲ, ਪਰਸੋਤਮ ਲਾਲ ਸਕੱਤਰ ਰੈਡ ਕਰਾਸ ਸੋਸਾਇਟੀ ਪਠਾਨਕੋਟ ਅਤੇ ਹੋਰ ਅਧਿਆਪਕਾਂ ਨੇ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਿਸ਼ੇਸ ਸਹਿਯੋਗ ਦਿੱਤਾ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media