ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣੇਗਾ ਸਮਾਰਕ- ਜੀ. ਕੇ
ਨਵੀਂ ਦਿੱਲੀ, 1 ਜੂਨ (ਅੰਮ੍ਰਿਤ ਲਾਲ ਮੰਨਣ)- ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਰਾਹੀ ਗੁਰੂ ਸਾਹਿਬ ਦੇ ਜੀਵਨ ਨਾਲ ਜੁੜਨ ਦੀ ਸੰਗਤਾਂ ਪ੍ਰੇਰਣਾ ਕੀਤੀ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਨੇ ਇਸ ਮੌਕੇ ਪੰਥਕ ਵਿਚਾਰਾਂ ਦੌਰਾਨ ਤਕਰੀਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਦਿੱਲੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦੇ ੩੦੦ ਸਾਲਾ ਸ਼ਹੀਦੀ ਸਮਾਗਮ ਜੂਨ 2016 ‘ਚ ਬੜੀ ਹੀ ਸ਼ਰਧਾ ਭਾਵਨਾ ਅਤੇ ਖਾਲਸਾਈ ਜਾਹੋ ਜਲਾਲ ਨਾਲ ਮਨਾਉਦੇ ਹੋਏ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਵੀ ਦੇਵੇਗੀ।
ਇਸ ਤੋਜ਼ ਪਹਿਲਾਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਸੰਖੇਪ ਵਰਨਣ ਕਰਦੇ ਹੋਏ ਜੀ.ਕੇ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਉਨ੍ਹਾਂ ਵੱਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੌਰਾਨ ਜਾਤਪਾਤ, ਅਮੀਰੀ ਗਰੀਬੀ ਦੇ ਭੇਦ ਭਾਵ ਦੂਰ ਕਰਕੇ ਸਿਰਫ ਅਕਾਲ ਪੁਰਖ ਦੀ ਉਸਤਿਤ ਕਰਨ ਦਾ ਆਧਾਰ ਬਣਾ ਕੇ ਇਸ ਗ੍ਰੰਥ ਨੂੰ ਵਿਲੱਖਣ ਕਿਰਦਾਰ ਅਤੇ ਸਰੂਪ ਦੇਣ ਕਰਕੇ ਕੁੱਝ ਲੋਕਾਂ ਵਿੱਚ ਪੈਦਾ ਹੋਏ ਗੁੱਸੇ ਅਤੇ ਡਰ ਵੱਡਾ ਕਾਰਨ ਗਿਣਾਇਆ। ਬਾਬਾ ਬੰਦਾ ਸਿੰਘ ਬਹਾਦਰ ਵੱਲੋ ਭੂਮੀਹੀਣ ਕਿਸਾਨਾਂ ਦੀਆਂ ਜਮੀਨਾਂ ਦੇਣ ਅਤੇ ਮਜਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਕਰਕੇ ਸੱਚਾ ਸੰਤ ਸਿਪਾਹੀ ਐਲਾਨਦੇ ਹੋਏ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ Øਹੀਦੀ ਸ਼ਤਾਬਦੀ ਵੱਡੇ ਪੱਧਰ ਤੇ ਮਨਾਉਣ ਦੀ ਘੋਸ਼ਣਾ ਕਰਨ ਦੇ ਨਾਲ ਹੀ ਉਨ੍ਹਾਂ ਦੀ ਵੱਡੀ ਯਾਦਗਾਰ ਦਿੱਲੀ ਵਿੱਚ ਸਥਾਪਿਤ ਕਰਨ ਦਾ ਵੀ ਭਰੋਸਾ ਦਿੱਤਾ।
ਕੇਜ਼ਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਭੂਮਿਕਾ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਦਾਅਵਾ ਕੀਤਾ ਕਿ ਛੇਤੀ ਹੀ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਸਥਾਪਿਤ ਕਰਵਾਈ ਜਾਵੇਗੀ ਤਾਂਕਿ ਆਉਣ ਵਾਲੀ ਪੀੜ੍ਹੀ ਵੀ ਇਸ ਗੱਲ ਨੂੰ 500 ਸਾਲ ਬਾਅਦ ਵੀ ਯਾਦ ਰੱਖੇ ਕਿ ਕੌਮ ਦੇ ਹੱਕਾਂ ਵਾਸਤੇ ਕਿਸੇ ਕਮੇਟੀ ਨੇ ਅਗਰ ਲੜਾਈ ਲੜੀ ਸੀ ਉਹ ਦਿੱਲੀ ਕਮੇਟੀ ਸੀ। ਸੰਗਤਾਂ ਵੱਲੋ ਦਿੱਲੀ ਕਮੇਟੀ ਦੀ ਨਵੀ ਟੀਮ ਤੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਜੀ. ਕੇ ਨੇ 1984 ਦੇ ਕਾਤਲਾਂ ਨੂੰ ਖੁੱਡੇ ਲਾਈਨ ਲਗਾਉਣ ਅਤੇ ਗੁਰਮਤਿ ਸਟੇਜਾਂ ਤੋ ਸਿਆਸੀ ਪ੍ਰਚਾਰ ਨਾ ਕਰਨ ਦੀ ਵੀ ਵਚਨਬੱਧਤਾ ਦੁਹਰਾਈ।
ਕਾਬਲ ਦੇ ਸਿੰਘਾਂ ਦੀ ਨਾਗਰਿਕਤਾ ਦੇ ਮਸਲੇ ਨੂੰ ਵੀ ਆਪਣੀ ਕਾਰਜ ਸੂਚੀ ਵਿੱਚ ਅੱਗੇ ਰੱਖਣ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ ਸਰਕਾਰ ਪਾਸੋ ਆਪਣੇ ਜਾਂ ਆਪਣੇ ਕਿਸੇ ਮੈਬਰ ਲਈ ਪਰਮਿਟ, ਕੋਟਾ ਜਾਂ ਲਾਇਸੰਸ ਨਿਜੀ ਮੁਫਾਦ ਲਈ ਨਾ ਲੈਣ ਦਾ ਵੀ ਇਸ ਮੌਕੇ ਅਹਿਦ ਲਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਵੀ ਗੁਰੂ ਸਾਹਿਬ ਦੇ ਜੀਵਨ ‘ਤੇ ਇਤਿਹਾਸ ‘ਚੋ ਜਾਣਕਾਰੀ ਦਿੰਦੇ ਹੋਏ ਧਰਮ ਪ੍ਰਚਾਰ ਦੇ ਖੇਤਰ ਵਿੱਚ ਦਿੱਲੀ ਕਮੇਟੀ ਵੱਲ ਕੀਤੇ ਜਾ ਰਹੇ ਕਾਰਜਾਂ ਲਈ ਪਰਮਜੀਤ ਸਿੰਘ ਰਾਣਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਦੀ ਵੀ ਪ੍ਰਧਾਨ ਨੂੰ ਬੇਨਤੀ ਕੀਤੀ।
ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋ ਗੁਰਬਾਣੀ ਦੀਆਂ ਦੋ ਸੀਡੀਆਂ ਰਿਲੀਜ ਕਰਨ ਦੇ ਨਾਲ ਹੀ ਸਿੱਖ ਚੇਤਨਾ ਮਿਸ਼ਨ ਦੇ ਸਹਿਯੋਗ ਨਾਲ ੫੦ ਬੱਚਿਆਂ ਨੂੰ ਪੜ੍ਹਾਈ ਲਈ ਵਜੀਫਾ ਦੇਣ ਦੀ ਰਸਮੀ ਸੁਰੂਆਤ ਕੀਤੀ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਬਰ ਕੁਲਮੋਹਨ ਸਿੰਘ, ਰਵੇਲ ਸਿੰਘ, ਗੁਰਬਚਨ ਸਿੰਘ ਚੀਮਾ, ਹਰਦੇਵ ਸਿੰਘ ਧਨੋਆ, ਬੀਬੀ ਧੀਰਜ ਕੌਰ, ਚਮਨ ਸਿੰਘ, ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਅਕਾਲੀ ਆਗੂ ਹਰਚਰਨ ਸਿੰਘ ਗੁਲਸ਼ਨ, ਗੁਰਮੀਤ ਸਿੰਘ ਬੋਬੀ, ਰਾਜਾ ਹਰਵਿੰਦਰ ਜੀਤ ਤੇ ਹਰਜੀਤ ਸਿੰਘ ਮੌਜੂਦ ਸਨ।