
ਅਲਗੋਕੋਠੀ, 17 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਵਿਧਾਨ ਸਭਾ ਹਲਕਾ ਖੇਮਕਰਨ ਤੋ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਝੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਨੂੰ ਤੀਸਰੀ ਵਾਰ ਟਿਕਟ ਮਿਲਣ ਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੋੜ ਗਈ ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਸਰਪੰਚ ਜਰਮਲ ਸਿੰਘ ਵਲਟੋਹਾ, ਸਰਪੰਚ ਸੁਖਵਿੰਦਰ ਸਿੰਘ ਮਹਿਲ ਕਲੰਜਰ, ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ ਪਰਮਿੰਦਰ ਸਿੰਘ ਭੁਰਾ ਕੋਹਨਾ, ਸਰਪੰਚ ਰਸ਼ਪਾਲ ਸਿੰਘ ਲਾਖਣਾ, ਮਾਰਕੀਟ ਕਮੇਟੀ ਮੈਂਬਰ ਪਰਗਟ ਸਿੰਘ ਕਲੰਜਰ, ਬਾਉ ਰਾਮ ਅਲਗੋ ਕੋਠੀ, ਆਈ.ਟੀ ਵਿੰਗ ਦੇ ਮੀਤ ਪ੍ਰਧਾਨ ਹਰਿੰਦਰ ਸਿੰਘ ਦੂਲ ਕੋਹਨਾ, ਮੈਂਬਰ ਰਾਜ ਸਿੰਘ ਭੁਰਾ ਕੋਹਨਾ, ਸਰਪੰਚ ਰਣਯੋਧ ਸਿੰਘ ਚੇਲਾ ਨੇ ਸਾਝੇ ਤੋਰ ਤੇ ਕਿਹਾ ਕਿ ਪਿਛਲੇ 10 ਸਾਲਾਂ ਚ ਅਕਾਲੀ ਭਾਜਪਾ ਵਲੋ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਸਦਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋ ਪੋ੍ਰ ਵਿਰਸਾ ਸਿੰਘ ਵਲਟੋਹਾ ਦੀਆਂ ਚੰਗੀਆਂ ਨੀਤੀਆਂ ਤੇ ਚੰਗੀ ਸੋਚ ਤੇ ਮੋਹਰ ਲਗਾਉਦੇ ਹੋਏ ਤੀਸਰੀ ਵਾਰ ਟਿਕਟ ਦੇ ਕੇ ਨਿਵਾਜਿਆ ਹੈ ਇਸ ਪੱਖੋ ਸ਼ੋ੍ਰਮਣੀ ਅਕਾਲੀ ਦਲ ਹਾਈ ਕਮਾਨ ਦਾ ਤਹਿ ਦਿਲੋਂ ਧਨਵਾਦ ਕਰਦੇ ਹੋਏ ਕਿਹਾ ਕਿ ਪੋ੍ਰ ਵਲਟੋਹਾ ਵਲੋਂ ਹਲਕੇ ਖੇਮਕਰਨ ਅੰਦਰ ਪਿਛਲੇ 10 ਸਾਲਾਂ ਅੰਦਰ ਵਿਕਾਸ ਕਾਰਜ ਕਰਵਾਏ ਹਨ ਉਹ ਬੇਮੀਸਾਲ ਹਨ ਅਤੇ ਆੳੇਣ ਵਾਲੀਆਂ ਵਿਧਾਨ ਸਭਾ ਚੋਣਾ ਚ ਪੋ੍ਰ: ਵਲਟੋਹਾ ਭਾਰੀ ਜਿੱਤ ਪ੍ਰਾਪਤ ਕਰਨਗੇ ਅਤੇ ਰਹਿਦੇ ਵਿਕਾਸ ਕਾਰਜਾਂ ਨੂੰ ਵੀ ਸੰਪੂਰਨ ਕਰਨਗੇ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media