Friday, June 26, 2026

ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ

ppn1711201605
ਫਾਜ਼ਿਲਕਾ, 17 ਨਵੰਬਰ (ਵਿਨੀਤ ਅਰੋੜਾ)- ਰਾਜੂ ਬਜਾਜ ਵੈਲਫੇਅਰ ਸੁਸਾਇਟੀ ਮੰਡੀ ਅਰਨੀਵਾਲਾ ਵੱਲੋਂ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਅਤੇ ਹੱਡੀਆਂ ਦੇ ਜੋੜਾਂ ਸਬੰਧੀ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ. ਮਨਦੀਪ ਸਿੰਘ , ਡਾ. ਭੁਪਿੰਦਰ ਸਿੰਘ ਬਰਾੜ , ਡਾ. ਅਜੇ ਮੋਹਨ ਸ਼ਰਮਾ, ਡਾ. ਵਿਕਾਸ ਚੁੱਘ ਨੇ ਲਗਭਗ 100 ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਅਰਨੀਵਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ, ਐਮਸੀ ਅਸ਼ੋਕ ਕੁਮਾਰ ਗੁਲਾਟੀ, ਰਾਮ ਲੀਲਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਬਜਾਜ, ਕੁਲਦੀਪ ਸਿੰਘ ਬਜਾਜ, ਸੋਈ ਆਗੂ ਲੱਕੀ ਬਜਾਜ, ਸਾਬਕਾ ਸਰਪੰਚ ਗੁਰਦੀਪ ਸਿੰਘ ਕੁਮਾਰ, ਐਸ.ਪੀ ਬਜਾਜ, ਪ੍ਰਗਟ ਸਿੰਘ ਢਿੱਲੋਂ, ਪ੍ਰਗਟ ਸਿੰਘ ਕਲਸੀ, ਸਿਕੰਦਰ ਸਿੰਘ ਬੱਤਰਾ ਅਤੇ ਵੱਡੀ ਗਿਣਤੀ ਵਿਚ ਮੰਡੀ ਵਾਸੀ ਹਾਜ਼ਰ ਸਨ। ਕੈਂਪ ਵਿਚ ਮਹਿਮਾਨਾਂ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply