ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਬੈਕਿੰਗ , ਸਰਕਾਰੀ ਕਲਿਆਣਕਾਰੀ ਯੋਜਨਾਵਾਂ ਵਰਗੀਆਂ ਸੇਵਾਵਾਂ ਨਾਲ ਸੰਬੰਧਿਤ ਲੇਣ ਦੇਣ ਵਿੱਚ ਆਧਾਰ ਕਾਰਡ ਦੀ ਵੱਧਦੀ ਵਰਤੋਂ ਨਾਲ ਭਾਰਤੀ ਵਿੱਲਖਣ ਪਛਾਣ ਅਥਾਰਟੀ ਨੇ ਆਪਣਾ ਨਵਾਂ ਟੋਲ ਫਰੀ ਹੈਲਪ ਲਾਈਨ ਨੰਬਰ 1947 ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਆਧਾਰ ਨਾਲ ਸੰਬੰਧਿਤ ਜਾਣਕਾਰੀ ਤੁਰੰਤ ਹਾਸਿਲ ਹੋ ਸਕੇ ।
ਇਹ ਹੈਲਪ ਲਾਈਨ ਨੰਬਰ 1947 ਫੀਸ ਮੁਕਤ ਹੋਵੇਗਾ । ਜੋ ਪੂਰੇ ਸਾਲ ਆਈ ਵੀ ਆਰ ਐਸ ਮੋਡ ਤੇ 24 ਘੰਟੇ ਉਪਲੱਬਧ ਰਹੇਗਾ ਜਦ ਕਿ ਕਾਲ ਸੈਂਟਰ ਪ੍ਰਤੀਨਿਧੀ ਸਵੇਰੇ 7.00 ਵਜੇ ਤੋਂ ਰਾਤ 11.00 ਵਜੇ ਤੱਕ ਉਪਲੱਬਧ ਰਹਿਣਗੇ , ਐਤਵਾਰ ਦੇ ਦਿਨ ਪ੍ਰਤੀਨਿਧੀ ਸਵੇਰੇ 8.00 ਵਜੇ ਤੋਂ ਸਾਮ 5.00 ਵਜੇ ਤੱਕ ਹੀ ਉਪਲੱਬਧ ਰਹਿਣਗੇ । ਹੈਲਪ ਲਾਈਨ ਨੰਬਰ ਤੇ ਰੋਜ਼ਾਨਾ ਡੇਢ ਲੱਖ ਕਾਲਾਂ ਪ੍ਰਾਪਤ ਹੋ ਰਹੀਆਂ ਹਨ।
ਯੂ.ਆਈ.ਡੀ.ਏ ਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਅਜੈ ਭੂਸਣ ਪਾਂਡੇ ਨੇ ਕਿਹਾ ਸਾਡਾ ਟੋਲ ਫਰੀ ਹੈਲਪਲਾਈਨ ਨੰਬਰ 1947 ਦੋਬਾਰਾ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਇਨਕਮਿੰਗ ਕਾਲਾਂ ਨੂੰ ਪ੍ਰਾਪਤ ਕੀਤਾ ਜਾ ਸਕੇ ,ਅਤੇ ਹਰੇਕ ਨਾਗਰਿਕ ਨੂੰ ਆਧਾਰ ਦੇ ਹੋਰ ਨਜ਼ਦੀਕ ਲਿਆਂਦਾ ਜਾ ਸਕੇ।ਇਸ ਨੰਬਰ ਤੇ ਮੋਬਾਇਲ ਅਤੇ ਲੈਂਡਲਾਈਨ ਰਾਹੀਂ ਕਾਲ ਕੀਤੀ ਜਾ ਸਕਦੀ ਹੈ। ਬੈਂਕਿੰਗ ਖੇਤਰ ਵਿੱਚ ਆਧਾਰ ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਨਾਲ ਲੋਕਾਂ ਦੀ ਪਛਾਣ ਕਰਨ ਲਈ ਇਹ ਵਿਸ਼ੇਸ ਤੌਰ ਤੇ ਫਾਇਦੇਮੰਦ ਰਹੇਗਾ ।
ਇਹ ਹੈਲਪ ਲਾਈਨ ਨੰਬਰ 1947 ਲੋਕਾਂ ਨੂੰ ਆਧਾਰ ਨਾਮਜਦ ਕੇਂਦਰਾਂ, ਨਾਮਜ਼ਦ ਕਰਨ ਦੇ ਬਾਅਦ ਆਧਾਰ ਨੰਬਰ ਦੀ ਸਥਿਤੀ ਅਤੇ ਹੋਰ ਆਧਾਰ ਸੰਬੰਧੀ ਜਾਣਕਾਰੀ ਪ੍ਰਦਾਨ ਕਰੇਗਾ।ਇਸ ਦੇ ਇਲਾਵਾ ਜੇਕਰ ਕਿਸੇ ਦਾ ਆਧਾਰ ਕਾਰਡ ਗਵਾਚ ਜਾਂਦਾ ਹੈ ਜਾਂ ਡਾਕ ਰਾਹੀਂ ਪ੍ਰਾਪਤ ਨਹੀਂ ਹੋਇਆ ਤਾਂ ਇਸ ਹਾਲਤ ਵਿੱਚ ਇਹ ਉਸ ਦੀ ਵੀ ਜਾਣਕਾਰੀ ਪ੍ਰਦਾਨ ਕਰੇਗਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media