ਪਠਾਨਕੋਟ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਡੈਂਟਲ ਸਿਹਤ ਪੰਦ੍ਹਰਵਾੜਾ ਤੇ ਕਰਵਾਏ ਗਏ ਪ੍ਰੋਗਰਾਮ ਤੇ ਜਸਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ: ਨਰੇਸ਼ ਕਾਂਸਰਾ ਵਲੋਂ ਆਏ ਹੋਏ ਮਰੀਜ਼ਾਂ ਨੂੰ ਮੁਫਤ ਡੈਂਚਰ ਦਿੱਤੇ ਗਏ।ਅੱਜ ਇਹ ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ੳ ਡਾ: ਡੋੌਲੀ ਅਗਰਵਾਲ ਨੇ ਦੱਸਿਆ ਕਿ ਇਸ ਡੈਂਟਲ ਸਿਹਤ ਪੰਦ੍ਹਰਵਾੜਾ ਦੇ ਦੋੌਰਾਨ ਸਰਕਾਰੀ ਸਿਹਤ ਸੰਸਥਾਂਵਾਂ ਵਿਖੇ ਦੰਦਾ ਦੀਆਂ ਬੀਮਾਰੀਆਂ ਤੋਂ ਬਆਚ ਸੰਬਧੀ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਦੰਦਾ ਦਾ ਮੁਫਤ ਚੈੱਕਅਪ ਅਤੇ ਇਲਾਜ ਵੀ ਕੀਤਾ ਗਿਆ।ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਂਟਲ ਸਿਹਤ ਪੰਦ੍ਹਰਵਾੜਾ ਦੇ ਦੋਰਾਨ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਵਿਖੇ 1200 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 37 ਜ਼ਰੂਰਤਮਂਦ ਬਜ਼ੁਰਗਾਂ ਨੂੰ ਮੁਫਤ ਡੈਂਚਰ ਵੀ ਲਗਾਏ ਗਏ। ਇਸ ਤੋਂ ਇਲਾਵਾ ਆਰ.ਬੀ.ਐਸ.ਕੈ ਦੀਆਂ ਟੀਮਾਂ ਨੇ ਸਕੂਲੀ ਬੱਚਿਆਂ ਨੂੰ ਦੰਦਾ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।
ਡਾ. ਸ਼ੈਲਾ ਕੰਵਰ ਨੇ ਦੰਦਾ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜਾਂ, ਚਿਪਚਿਪੇ ਪਦਾਰਥ ਚਾਕਲੇਟ , ਕੋਲਡ ਡਰਿੰਕ , ਤੰਬਾਕੂ ਆਦਿ ਦੇ ਸੇਵਨ ਨਾਲ ਦੰਦਾ ਵਿੱਚ ਪੀਲਾਪਨ, ਕਰੇੜਾ ਲੱਗਣਾ ਅਤੇ ਖੋੜਾਂ ਆਦਿ ਹੋਣ ਦਾ ਖਤਰਾ ਹੰਦਾ ਹੈ।ਇਸ ਲਈ ਕੁਝ ਵੀ ਖਾਣ ਤੋਂ ਬਾਅਦ ਕੁੱਲਾ ਜਰੂਰ ਕਰੋ।ਰਾਤ ਨੂੰ ਸੋਣ ਤੋਂ ਪਹਿਲਾ ਬੁਰਸ਼ ਕਰਨਾ ਯਕੀਨੀ ਬਣਾੳ।ਜੇਕਰ ਸਾਡੇ ਦੰਦ ਖ਼ਰਾਬ ਜਾਂ ਕਮਜੋਰ ਹੋ ਗਏ ਹਨ ਤਾਂ ਇਸ ਦਾ ਇਲਾਜ ਦੰਦਾਂ ਦੇ ਡਾਕਟਰ ਕੋਲ ਹੀ ਕਰਵਾਊ।ਜਦੋਂ ਦੰਦ ਕੱਢ ਦਿੱਤੇ ਜਾਂਦੇ ਹਨ ਤਾਂ ਅਸੀਂ ਦੰਦਾਂ ਦੇ ਡਾਕਟਰ ਪਾਸੋ ਨਵੇਂ ਨਕਲੀ ਦੰਦ ਲਗਵਾ ਸਕਦੇ ਹਾਂ ਜਿਹਨਾ ਦੀ ਸਹਾਇਤਾ ਨਾਲ ਵਧੀਆ ਖ਼ਾਣ ਪੀਣਾ ਕਰ ਸਕਦੇ ਹਾਂ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ.ਭੁਪਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਸਾਲ ਵਿੱਚ ਦੋ ਵਾਰੀ ਜ਼ਰੂਰਤਮਂਦ ਬਜ਼ੁਰਗ ਮਰੀਜਾਂ ਲਈ ਮੁਫਤ ਦੰਦਾ ਦੇ ਡੈਂਚਰ ਲਗਾਉਣ ਲਈ ਕੈਂਪ ਲਗਾਏ ਜਾਂਦੇ ਹਨ।ਸਰਕਾਰੀ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਦੰਦਾ ਦਾ ਇਲਾਜ ਪੰਜਾਬ ਸਰਕਾਰ ਵਲੋਂ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਮੋਕੇ ਤੇ ਦੰਦਾ ਦੇ ਵਿਭਾਗ ਤੋ ਕਮਲ, ਸੁਨੀਤਾ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media