ਪਠਾਨਕੋਟ, 18 ਨਵੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ‘ਖੁਸ਼ਹਾਲੀ ਦਿਵਸ’ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਨੂੰ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਆਪਣੇ (ਡੀ.ਸੀ.) ਦਫਤਰ ਵਿਖੇ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਕੇ ਕੀਤੀ।ਅਸ਼ੋਕ ਸ਼ਰਮਾ ਸਹਾਇਕ ਕਮਿਸ਼ਨਰ ਜਨਰਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਪ੍ਰਚਾਰ ਵੈਨਾਂ ਨੂੰ ਰਵਾਨਾ ਕਰਨ ਮੌਕੇ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਖੁਸ਼ਹਾਲੀ ਦਿਵਸ’ ਪ੍ਰੋਗਰਾਮ ਨੂੰ ਪਿੰਡਾਂ ਵਿੱਚ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਵਾ ਕੇ ਸਫ਼ਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਨੁੱਕੜ ਨਾਟਕ ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਤੱਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦੀ ਜਾਣਕਾਰੀ ਪਹੁੰਚਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸਰਕਾਰੀ ਭਲਾਈ ਸਕੀਮਾਂ ਦੀ ਜਾਣਕਾਰੀ ਤੋਂ ਕਈ ਲੋਕ ਅਜੇ ਤੱਕ ਵੀ ਵਾਂਝੇ ਹਨ ਅਤੇ ਇਸ ਕਮੀ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਇਨਫਾਰਮੇਸ਼ਨ ਐਂਡ ਬਰਾਡਕਾਸਟ ਮੰਤਰਾਲੇ ਰਾਹੀਂ ਇਹ ਪਹਿਲ ਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਚਾਰ ਵੈਨਾਂ ਰਾਹੀਂ ਲੋਕ ਹਿੱਤ ਸਕੀਮਾਂ ਬਾਰੇ ਜਾਣਕਾਰੀ ਅਤੇ ਸਕੀਮਾਂ ਦਾ ਲਾਭ ਕਿਵੇਂ ਪ੍ਰਾਪਤ ਕਰਨਾ ਹੈ, ਬਾਰੇ ਇਲਾਕਾ ਵਾਸੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਲਗਭਗ 45 ਦਿਨ ਤੱਕ ਇਹ ਪ੍ਰੋਗਰਾਮ ਚੱਲੇਗਾ ਅਤੇ 45 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਪ੍ਰਚਾਰ ਵੈਨ ਰਾਹੀਂ ਹਰ ਰੋਜ ਇਕ ਪਿੰਡ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਵੈਨਾਂ ਸਵੇਰ ਤੋਂ ਸ਼ਾਮ ਤੱਕ ਪਿੰਡ ਵਿੱਚ ਲੋਕਾਂ ਨੂੰ ਸਕੀਮਾਂ ਸਬੰਧੀ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਟਲ ਪੈਨਸ਼ਨ ਯੋਜਨਾ, ਬੀਮਾ ਯੋਜਨਾ, ਜੀਵਨ ਜਿਓਤੀ ਯੋਜਨਾ, ਜਨਧੰਨ ਯੋਜਨਾ, ਮੁੱਦਰਾ ਯੋਜਨਾ, ਸਵੱਛ ਭਾਰਤ ਅਭਿਆਨ ਸਮੇਤ ਕਰੀਬ 18 ਸਕੀਮਾਂ ਬਾਰੇ ਵਿਸੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਅੰਦਰ ਜਿਲ੍ਹਾ ਪਠਾਨਕੋਟ ਦੇ ਪਿੰਡ ਮਾਧੋਪੁਰ, ਮਾਧੋਪੁਰ ਛਾਉਣੀ, ਰਾਣੀਪੁਰ, ਮੁਤਫਰਕਾ, ਬੜੋਈ, ਕਰੋਲੀ, ਜੰਡਵਾਲ, ਛਤਵਾਲ, ਖਾਨਪੁਰ, ਗੰਦਲਾ ਲਾਹੜੀ, ਭਨਵਾਲ, ਫਿਰੋਜਪੁਰ ਕਲਾਂ, ਖਦਾਵਰ, ਭੜੋਲੀ ਕਲਾਂ, ਡੇਅਰੀਵਾਲ, ਨੰਗਲਭੂਰ, ਗੂੜ੍ਹਾ ਕਲਾਂ, ਮੀਰਥਲ, ਘਰੋਟਾ ਕਲਾਂ, ਜਸਵਾਂ ਲਾਹੜੀ, ਰਾਜਪਰੂਰਾ, ਸੁੰਦਰ ਚੱਕ, ਬਨੀ ਲੋਧੀ, ਭੋਆ, ਕੋਟਲੀ ਮੁਗਲਾਂ, ਡੱਲਾ ਬਲੀਮ, ਪਰਮਾਨੰਦ, ਨੰਗਲ, ਤਲੂਰ, ਸਿਊਂਟੀ ਤਰਫ ਨਰੋਟ, ਛਿਹੋੜਾ ਕਲਾਂ, ਬੈਗੋਵਾਲ, ਤਾਰਾਗੜ੍ਹ, ਰਤਨਗੜ੍ਹ, ਰਾਏਪੁਰ, ਜਨਿਆਲ, ਬਮਿਆਲ, ਸਾਰਟੀ, ਨਲੋਹ, ਲਹਿਰੂਨ, ਥੜ੍ਹਾਂ ਉਪਰਲਾ, ਥੜ੍ਹਾਂ ਝਿਕਲਾ, ਹਾੜਾ, ਤਰਹਾਰੀ ਅਤੇ ਤ੍ਰਿਹੇਟੀ ਪਿੰਡ ਸਾਮਿਲ ਕੀਤੇ ਗਏ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media