ਫਾਜ਼ਿਲਕਾ, 19 ਨਵੰਬਰ (ਵਿਨੀਤ ਅਰੋੜਾ) – ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਸੰਗਤ ਦਰਸ਼ਨ ਸਕੂਲ ਦਰਪਨ ਪ੍ਰੋਗਰਾਮ ਤਹਿਤ ਪਰਮਜੀਤ ਸਿੰਘ ਡੀਪੀਸੀ ਰਮਸਾ ਅਤੇ ਸੱਤਪਾਲ ਕੁੱਕੜ ਇੰਚਾਰਜ ਆਰ.ਈ.ਆਈ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਮਾਲਵਾਲਾ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਪਿੰਡ ਦੇ ਸਰਪੰਚ, ਯੂਥ ਅਕਾਲੀ ਆਗੂ ਗੁਰਬਿੰਦਰ ਸਿੰਘ ਸੋਨੂੰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ, ਪ੍ਰਿੰਸੀਪਲ ਸੰਜੀਵ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।ਪਰਮਜੀਤ ਸਿੰਘ ਨੇ ਸੰਗਤ ਦਰਸ਼ਨ ਸਕੂਲ ਦਰਪਨ ਅਤੇ ਸੱਤਪਾਲ ਕੁੱਕੜ ਨੇ ਚੰਗਾ ਸਕੂਲ ਚੰਗਾ ਭਵਿੱਖ ਪ੍ਰੋਫਾਰਮੇ ਸਬੰਧੀ ਜਾਣਕਾਰੀ ਦਿੱਤੀ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸਕੂਲ ਹੋਰ ਬੁਲਦੀਆਂ ਤੇ ਲਿਜਾਣ ਵਾਸਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂੰਆਣਾ ਬੋਦਲਾ ਵਿਚ ਇਸ ਪ੍ਰੋਗਰਾਮ ਤਹਿਤ ਸਕੂਲ ਦਾ ਰਿਕਾਰਡ, ਸਾਰੇ ਸਟਾਫ ਦੀ ਹਾਜਰੀ ਅਤੇ ਆਲਾ ਦੁਆਲੇ ਦਾ ਨਿਰੀਖਣ ਕੀਤਾ ਅਤੇ ਸਾਰਾ ਕੁਝ ਸਹੀ ਪਾਇਆ ਗਿਆ।ਚੈਕਿੰਗ ਟੀਮ ਵਿਚ ਪੰਕਜ ਕੰਬੋਜ ਏਈੳ, ਸਹਿਜਪਾਲ ਸਿੰਘ, ਪਿੰਡ ਦੇ ਸਰਪੰਚ ਇਕਬਾਲ ਸਿੰਘ ਢਿੱਲੋਂ, ਪ੍ਰਿੰਸੀਪਲ ਅੰਜੂ ਬਾਲਾ, ਰਵਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media