ਫਾਜ਼ਿਲਕਾ, 19 ਨਵੰਬਰ (ਵਿਨੀਤ ਅਰੋੜਾ) ਡੀ.ਜੀ.ਐਸ.ਈ ਪ੍ਰਦੀਪ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਵਿਚ ਐਸਸੀਈਆਰਟੀ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰੀ ਚੰਦ ਕੰਬੋਜ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਹੰਸ ਰਾਜ ਥਿੰਦ, ਪ੍ਰਵੇਸ਼ ਜ਼ਿਲ੍ਹਾ ਕੋਆਰਡੀਨੇਟਰ ਗੁਰਦਿਆਲ ਸਿੰਘ ਦੀ ਅਗਵਾਈ ਵਿਚ ਅੱਜ ਬਲਾਕ ਫਾਜ਼ਿਲਕਾ-1 ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦਾ ਤਿੰਨ ਦਿਨਾਂ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਾਹਲੀਵਾਲਾ ਬੋਦਲਾ ਵਿਚ ਲਗਾਇਆ ਗਿਆ। ਟ੍ਰੇਨਿੰਗ ਇੰਚਾਰਜ਼ ਸਤਿੰਦਰ ਸਚਦੇਵਾ ਨੇ ਦੱਸਿਆ ਕਿ ਅੱਜ ਟ੍ਰੇਨਿੰਗ ਦੇ ਚੋਥੇ ਗਰੁੱਪ ਦਾ ਪਹਿਲਾ ਦਿਨ ਹੈ ਜਿਸ ਵਿਚ ਬਲਾਕ ਫਾਜ਼ਿਲਕਾ-1 ਦੇ ਵੱਖ ਵੱਖ ਸਕੂਲਾਂ ਦੇ 40 ਅਧਿਆਪਕ ਹਿੱਸਾ ਲੈ ਰਹੇ ਹਨ। ਸੈਮੀਨਾਰ ਵਿਚ ਪ੍ਰਾਇਮਰੀ ਸਿੱਖਿਆ ਸੁਧਾਰ ਦੇ ਸਿਰਜਨਾਤਮ ਸਿੱਖਿਆ ਮੰਡਲ ਵੱਲੋਂ ਅਧਿਆਪਕਾਂ ਨੂੰ ਵੱਖ ਵੱਖ ਤਕਨੀਕਾਂ ਰਾਹੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਲਸਟਰ ਕੋਆਰਡੀਨੇਟਰ ਤਰਨਜੀਤ ਸਿੰਘ ਵੱਲੋਂ ਪੰਜਾਬੀ ਵਿਸ਼ੇ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਕਲਸਟਰ ਕੋਆਰਡੀਨੇਟਰ ਤਰਨਜੀਤ ਸਿੰਘ ਵੱਲੋਂ ਪੰਜਾਬੀ ਵਿਸ਼ੇ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਕਲਸਟਰ ਕੋਆਰਡੀਨੇਟਰ ਅਸ਼ਵਨੀ ਖੁੰਗਰ, ਸੰਜੀਵ ਕੁਮਾਰ ਅਤੇ ਗੁਰਮੀਤ ਸਿੰਘ ਵੱਲੋਂ ਅੰਗ੍ਰੇਜ਼ੀ ਅਤੇ ਗਣਿਤ ਵਿਸ਼ੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸੈਂਟਰ ਹੈਡ ਟੀਚਰ ਮਹਿੰਦਰ ਸਿੰਘ ਟਾਹਲੀਵਾਲਾ ਬੋਦਲਾ ਇਸ ਟ੍ਰੇਨਿੰਗ ਵਿਚ ਸਹਿਯੋਗ ਦੇ ਰਹੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media