ਪੱਟੀ, 19 ਨਵੰਬਰ (ਅਵਤਾਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਸੀ.ਐਚ.ਸੀ ਘਰਿਆਲਾ ਦੇ ਐਸ.ਐਮ.ਓ ਡਾ. ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਜਾਗਰੂਕਤਾ ਵੈਨ ਨੂੰ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ ਨੇ ਪਿੰਡ ਕੰਡਿਆਲਾ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਧਾਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾ ਨੂੰ ਮਿਆਰੀ ਸਿਹਤ ਸਹੂਲਤਾਂ ਕਰਵਾਈਆਂ ਜਾ ਰਹੀਆਂ ਹਨ ਜੋ ਇੱਕ ਸ਼ਲਾਘਾਯੋਗ ਉਪਰਾਲਾ ਹੈ।ਐਸ.ਐਮ.ਓ ਡਾ. ਕੁਲਵਿੰਦਰ ਕੌਰ ਅਤੇ ਪਰਮਜੀਤ ਕੌਰ ਬੀ.ਈ.ਈ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਵੈਨ ਹਰ ਰੋਜ਼ ਪੰਜ ਪਿੰਡਾਂ ਦਾ ਦੌਰਾ ਕਰੇਗੀ ਤੇ ਅਖੀਰਲੇ ਪਿੰਡ ਵਿੱਚ ਨੁਕੱੜ ਨਾਟਕ ਰਾਂਹੀ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰੇਗੀ।ਵੈਨ ਨਾਲ ਇੱਕ ਮੈਡੀਕਲ ਟੀਮ ਵੀ ਜਾਏਗੀ ਜੋ ਲੋਕਾ ਦਾ ਮੈਡੀਕਲ ਚੈੱਕਅੱਪ ਕਰਕੇ ਮੁਫਤ ਬਵਾਈਆਂ ਵੀ ਦੇਵੇਗੀ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਕੰਡਿਆਲਾ, ਸੁਰਜੀਤ ਸਿੰਘ, ਡਾ. ਵਿਵੇਕ ਸ਼ਰਮਾਂ, ਚੀਫ ਫਾਰਮਾਸਿਸਟ ਇੰਦਜੀਤ ਸਿੰਘ ਮਰਹਾਣਾ, ਅਮਰੀਕ ਸਿੰਘ ਐਸ.ਆਈ, ਜੋਰਾਵਰ ਸਿੰਘ ਐਸ.ਆਈ, ਦਲਜੀਤ ਸਿੰਘ ਹੈਲਥ ਵਰਕਰ, ਅਮਰੀਕ ਕੌਰ ਏ.ਐਨ.ਐਮ, ਗੁਰਮੀਤ ਸਿੰਘ ਐਮ.ਐਲ.ਟੀ, ਰਣਜੋਧ ਸਿੰਘ, ਮਨਜੋਤ ਕੌਰ ਫਾਰਮਾਸਿਸਟ ਅਤੇ ਆਸ਼ਾ ਵਰਕਰ ਵੀ ਹਾਜਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media