Sunday, October 4, 2026

ਸੈਂਟਰਲ ਕੌਨਵੈਂਟ ਸਕੂਲ ਵਿੱਚ ਇੰਗਲਿਸ਼ ਟ੍ਰਿਬਿਊਨ ਟਰੱਸਟ ਵੱਲੋਂ ਬੱਚਿਆਂ ਨੂੰ ਦਿੱਤੇ ਗਏ ਗਿਫਟ

ਪੱਟੀ, 19 ਨਵੰਬਰ (ਅਵਤਾਰ ਸਿੰਘ) – ਸੈਂਟਰਲ ਕੌਨਵੈਂਟ ਸੀਨੀਅਰ ਸਕੂਲ ਪੱਟੀ ਵਿੱਚ  ਇੰਗਲਿਸ਼  ਟ੍ਰਿਬਿਊਨ  ਟਰੱਸਟ  ਵੱਲੌਂ  ਬੱਚਿਆਂ  ਨੂੰ ਗਿਫਟ ਦਿੱਤੇ ਗਏ।ਇਸ ਮੌਕੇ ਸਕੂਲ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਾਜ਼ੇਸ਼ ਭਾਰਦਵਾਜ , ਪ੍ਰਿੰਸੀਪਲ ਕਮ. ਐਗਜ਼ੀਕਿਊਟਿਵ ਮੈਨੇਜਿੰਗ ਡਾਇਰੈਕਟਰ ਮਰਿਦੁਲਾ ਭਾਰਦਵਾਜ ਤੇ ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ  ਅਤੇ ਸਾਰੇ ਅਧਿਆਪਕ ਸ਼ਾਮਿਲ ਸਨ।ਇਹ ਗਿਫਟ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆਂ ਨੂੰ ਦਿੱਤੇ ਗਏ।ਮੈਡਮ ਨੇ ਬੱਚਿਆਂ ਨੂੰ ਨਿਊਜਪੇਪਰ ਪੜਨ ਲਈ ਉਤਸ਼ਾਹਿਤ ਕੀਤਾ।ਉਹਨਾਂ ਨੇ ਕਿਹਾ ਕਿ ਅਖਬਾਰ ਜਾਣਕਾਰੀ ਦੇ ਨਾਲ-ਨਾਲ ਗਿਆਨ ਵਿੱਚ ਵੀ ਵਾਧਾ ਕਰਦੀ ਹੈ।ਇਸ ਵਿੱਚ ਬੱਚਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਗਤੀ-ਵਿਧੀਆਂ ਹੁੰਦੀਆਂ ਹਨ।ਜਿਨਾਂ ਨੂੰ ਬੱਚੇ ਬੜੇ ਹੀ ਰੂਚੀ ਨਾਲ ਕਰਦੇ ਹਨ।ਇਸ ਦੇ ਨਾਲ-ਨਾਲ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਦੱਸਿਆ ਕਿ ਸਾਨੂੰ ਹਮੇਸ਼ਾ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚਲਣਾ ਚਾਹੀਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply