📝 *ਅੱਜ ਦੀਆਂ ਸੁਰਖੀਆਂ…..*
ਮਿਤੀ : 21 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਇੰਦੋਰ ਤੋਂ ਪਟਨਾ ਜਾ ਰਹੀ ਰੇਲ ਗੱਡੀ ਨੂੰ ਕਾਨਪੁਰ ਨੇੜੇ ਪੁਖਰਾਵਾਂ ਵਿਖੇ ਵੱਡਾ ਹਾਦਸਾ – 14 ਡੱਬੇ ਪਟੜੀ ਤੋਂ ਲੱਥੇ, ਟਰੈਕ ਰੁਕਣ ਨਾਲ ਗੱਡੀਆਂ ਦੇ ਰੂਟ ਬਦਲੇ।
▶ ਕਾਨਪੁਰ ਰੇਲ ਹਾਦਸੇ ‘ਚ ਹੁਣ ਤੱਕ 120 ਮੌਤਾਂ – 100 ਤੋਂ ਵੱਧ ਜਖਮੀ, ਬਚਾਅ ਕਾਰਜ ਜੋਰਾਂ ‘ਤੇ, ਐਨ.ਡੀ.ਆਰ.ਐਫ ਦੀ ਟੀਮ ਪਹੁੰਚੀ।
▶ ਰੇਲ ਵਿਭਾਗ ਵਲੋਂ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ 3.5 ਲੱਖ, ਪ੍ਰਧਾਨ ਮੰਤਰੀ ਰਾਹਤ ਫੰਡ ‘ਚੋਂ 2 ਲੱਖ ਅਤੇ ਯੂ.ਪੀ ਸਰਕਾਰ ਵਲੋਂ ਮਿਲੇਗਾ 5 ਲੱਖ ਦਾ ਮੁਆਵਜਾ – ਜਖਮੀਆਂ ਨੂੰ 50-50 ਹਜ਼ਾਰ।
▶ ਪ੍ਰਧਾਨ ਮੰਤਰੀ ਮੋਦੀ ਵਲੋਂ ਰੇਲ ਹਾਦਸੇ ‘ਤੇ ਦੱਖ ਪ੍ਰਗਟ- ਰੇਲ ਮੰਤਰੀ ਸੁਰੇਸ਼ ਪ੍ਰਭੂ ਮੌਕੇ ‘ਤੇ ਪਹੁੰਚੇ- ਜਾਂਚ ਦੇ ਦਿਤੇ ਹੁਕਮ।
▶ ਬੈਂਸ ਭਰਾ ਆਮ ਆਦਮੀ ਪਾਰਟੀ ‘ਚ ਹੋਣਗੇ ਸ਼ਾਮਿਲ – ਅੱਜ ਚੰਡੀਗ੍ਹੜ ‘ਚ ਹੋਵੇਗੀ ਸ਼ਮੂਲੀਅਤ।
▶ ਅਵਾਜ਼-ਏ-ਪੰਜਾਬ ਫਰੰਟ ਟੁਟਿਆ – ਸਿੱਧੂ ਜੋੜੇ ਨੂੰ ਛੱਡ ਕੇ ਪ੍ਰਗਟ ਸਿੰਘ ਵੀ ਜਾਣਗੇ ਕਾਂਗਰਸ ‘ਚ?
▶ ਜਲਾਲਾਬਾਦ ਤੋਂ ਸੁਖਬੀਰ ਬਾਦਲ ਖਿਲਾਫ ਮੈਦਾਨ ‘ਚ ਉਤਰਣਗੇ ਭਗਵੰਤ ਮਾਨ – ਕੇਜਰੀਵਾਲ।
▶ ਸੁਖਬੀਰ ਬਾਦਲ ਖਿਲਾਫ ਲੋਣ ਲੜ੍ਹਨ ਦੇ ਐਲਾਨ ਉਪਰੰਤ – ਕੈਪਟਨ ਅਮਰਿੰਦਰ ਨੂੰ ਵੀ ਭਗਵੰਤ ਮਾਨ ਨੇ ਦਿੱਤੀ ਚੁਣੋਤੀ।
▶ ਜਲੰਧਰ ‘ਚ ਭਾਜਪਾ ਦੀ ਬੂਥ ਪੱਧਰੀ ਵਰਕਰ ਮੀਟਿੰਗ ‘ਚ ਅਕਾਲੀ-ਭਾਜਪਾ ਗਠਜੋੜ ਅਤੇ ਨੋਟਬੰਦੀ ਫੈਸਲੇ ਦੀ ਅਮਿਤ ਸ਼ਾਹ ਨੇ ਕੀਤੀ ਸ਼ਲਾਘਾ।
▶ ਸੁਖਬੀਰ ਬਾਦਲ ਨੇ ਵੀ ਅਕਾਲੀ-ਭਾਜਪਾ ਗਠਜੋੜ ਨੂੰ ਦੱਸਿਆ ਮਜ਼ਬੂਤ, ਕੇਜਰੀਵਾਲ ਨੂੰ ਚੋਣ ਲੜਣ ਲਈ ਵੰਗਾਰਿਆ।
▶ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਚੁਣਨ ਦੇ ਅਧਿਕਾਰ ਸੋਨੀਆ ਗਾਂਧੀ ਨੂੰ ਸੌਪੇ ਗਏ – ਦਸੰਬਰ ਦੇ ਪਹਿਲੇ ਹਫਤੇ ਹੋ ਸਕਦਾ ਹੈ ਐਲਾਨ।
▶ ਆਪਣਾ ਪੰਜਾਬ ਪਾਰਟੀ ਚੋਣ ਮੈਨੀਫੈਸਟੋ ਹਲਫੀਆ ਬਿਆਨ ‘ਤੇ ਕਰੇਗੀ ਜਾਰੀ – ਕੀਤੇ ਵਾਅਦੇ ਕਰਾਂਗੇ ਪੂਰੇ – ਸੁੱਚਾ ਸਿੰਘ ਛੋਟੇਪੁਰ।
▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 5000 ਤੋਂ ਵੱਧ ਪੁਲਿਸ ਕਾਂਸਟੇਬਲਾਂ ਨੂੰ ਸੌਪੇ ਪੱਤਰ।
▶ ਐਸ.ਜੀ.ਪੀ.ਸੀ ਵਲੋਂ ਨੋਟ ਵਟਾਉਣ ਲਈ ਵਾਧੂ ਸਮਾਂ ਮੰਗਣ ‘ਤੇ ਬੋਲੇ ਕੈਪਟਨ – ਕਾਲਾ ਧਨ ਸਫੈਦ ਕਰਨ ਲਈ ਅਕਾਲੀ ਦਲ ਗੁਰਦੁਆਰਿਆਂ ਦੀ ਕਰ ਰਿਹਾ ਹੈ ਦੁਰਵਰਤੋ।
▶ ਹਰਿਆਣਾ ਵਿੱਚ ਕੁੜੀਆਂ ਲਈ ਬਨਣਗੇ ਵੱਖਰੇ ਕਾਲਜ਼, ਹੋਣਗੇ 20 ਕਿਲੋਮੀਟਰ ਦੇ ਦਾਅਰੇ ‘ਚ – ਮੁੱਖ ਮੰਤਰੀ ਖੱਟੜ।
▶ ਨੋਟਬੰਦੀ ਤੋਂ ਹੁਣ ਤੱਕ ਬੈਂਕਾਂ ਵਿੱਚ ਜਮ੍ਹਾ ਹੋਈ 5 ਲੱਖ ਕਰੋੜ ਦੀ ਵੱਡੀ ਰਾਸ਼ੀ।
▶ ਮੰਗਲਵਾਰ ਤੋਂ ਵਿਆਹਾਂ ਲਈ ਬੈਂਕ ਖਾਤਿਆਂ ‘ਚੋਂ 2.5 ਲੱਖ ਕਢਵਾਉਣ ਦੀ ਮਿਲੇਗੀ ਇਜਾਜ਼ਤ।
▶ ਬੈਂਕ ਖਾਤਿਆਂ ਵਿੱਚ ਵੱਡੀਆਂ ਰਕਮਾਂ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਆਮਦਨ ਕਰ ਵਿਭਾਗ ਨੇ ਭੇਜੇ ਸੈਂਕੜੇ ਨੋਟਿਸ।
▶ ਜੰਮੂ ਕਸ਼ਮੀਰ ਦੇ ਰਾਜੋਰੀ ‘ਚ ਇਕ ਟਰੱਕ ‘ਚੋਂ ਬਰਾਮਦ ਕੀਤੀ ਗਈ 30 ਕਿਲੋ ਭੁੱਕੀ।
▶ ਪਾਕਿਸਤਾਨ ਵਲੋਂ ਜੰਮੂ ਕਸ਼ਮੀਰ ਦੇ ਰਾਜੋਰੀ ‘ਚ ਭਾਰੀ ਫਾਇਰਿੰਗ – 4 ਭਾਰਤੀ ਫੋਜੀ ਜਵਾਨਾਂ ਦੇ ਜਖਮੀ ਹੋਣ ਦੀ ਖਬਰ।
▶ ਜਨਤਾ ਦੀ ਭਲਾਈ ਲਈ ਕੀਤੀ ਗਈ ਨੋਟਬੰਦੀ – ਲੋੜ ਮਹਿਸੂਸ ਹੋਣ ‘ਤੇ ਦਿੱਤੀਆਂ ਜਾਣਗੀਆਂ ਹੋਰ ਛੂਟਾਂ- ਪੀ.ਐਮ ਮੋਦੀ।
▶ ਅੰਮ੍ਰਿਤਸਰ ਦੇ ਕਸਬਾ ਖਲਚੀਆਂ ਨੇੜੇ ਖੜੇ ਟਰੱਕ ਨਾਲ ਟਕਰਾਈ ਸਵਿਫਟ ਕਾਰ – 3 ਦੀ ਮੌਤ, 2 ਗੰਭੀਰ ਜਖਮੀ।
▶ ਨੋਟਬੰਦੀ ਖਿਲਾਫ ਸਾਂਝੀ ਰਣਨੀਤੀ ਬਨਾਉਣ ਲਈ ਦਿੱਲੀ ਵਿੱਚ ਮੀਟਿੰਗ ਕਰਨਗੇ ਵਿਰੋਧੀ ਪਾਰਟੀਆਂ ਦੇ ਆਗੂ।
▶ ਮਨੀਪੁਰ ਦੀ ਰਾਜਧਾਨੀ ਇੰਫਾਲ ‘ਚ ਤਿੰਨ ਬੰਬ ਧਮਾਕੇ – ਇਕ ਨਾਗਰਿਕ ਦੀ ਮੌਤ, 2 ਸੀ.ਆਰ.ਪੀ.ਐਫ ਜਵਾਨ ਜਖਮੀ।
▶ ਜਲਾਲਾਬਾਦ ਪੁੱਜੇ ਕੇਜਰੀਵਾਲ ਖਿਲਾਫ ਕਾਂਗਰਸੀਆਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ ਪ੍ਰਦਰਸ਼ਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media