Saturday, April 11, 2026

ਪੰਜਾਬ ਦੇ ਪਾਣੀਆਂ ‘ਤੇ ਪਏ ਡਾਕੇ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਬਰਾਬਰ ਦੇ ਦੋਸ਼ੀ ਨਿੱਜਰ, ਜਗਜੋਤ

ppn2011201602

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ)- ਪੰਜਾਬ ਦੇ ਪਾਣੀਆਂ ‘ਤੇ ਜੋ ਡਾਕਾ ਪਿਆ ਹੈ ਉਸ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਬਰਾਬਰ ਦੇ ਦੋਸ਼ੀ ਹਨ, ਜਿੰਨਾਂ ਨੂੰ ਲੋਕ ਕਦੇ ਵੀ ਮਾਫ ਨਹੀਂ ਕਰਨਗੇ।ਸਥਾਨਕ ਈਸਟ ਮੋਹਨ ਨਗਰ ਸਥਿਤ ਇੱਕ ਮੈਰਿਜ ਪੈਲਸ ਵਿੱਚ ਹਲਕੇ ਦੇ ਸੀਨੀਅਰ ਵਲੰਟੀਅਰ ਸੁਖਦੇਵ ਸਿੰਘ ਸੁੱਖ ਅਤੇ ਬਲਵਿੰਦਰ ਸਿੰਘ ਕਾਲਾ ਵਲੋਂ ਜੋਨਲ ਓਬਜ਼ਰਵਰ ਸ਼੍ਰੀ ਵਿਭਵ ਸਿਨਹਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਕ ਮੀਟਿੰਗ ਵਿੱਚ ਇਲਾਕਾ ਵਾਸੀਆਂ ਦੇ ਇੱਕਠ ਨੂੰ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਉਮੀਦਵਾਰ ਤੇ ਜੋਨਲ ਇੰਚਾਰਜ਼ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਹਲਕਾ ਰਾਜਾਸਾਂਸੀ ਤੋਂ ਉਮੀਦਵਾਰ ਜਗਜੋਤ ਸਿੰਘ ਨੇ ਐਸ.ਵਾਈ.ਐਲ ਮਾਮਲੇ ‘ਚ ਪੰਜਾਬ ਦੇ ਖਿਲਾਫ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ, ਇਸ ਨੂੰ ਪੰਜਾਬੀਆਂ ਖਾਸ ਕਰ ਕੇ ਕਿਸਾਨਾਂ ਨਾਲ ਵੱਡਾ ਧੱਕਾ ਦੱਸਿਆ।ਆਗਅੂਾਂ ਨੇ ਪਾਰਟੀ ਦੀਆਂ ਲੋਕ ਹਿੱਤੂ ਨੀਤੀਆਂ ਬਾਰੇ ਦੱਸਿਆ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਣ ਦੀ ਅਪੀਲ ਕੀਤੀ।ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਜੇਠੂਵਾਲ, ਵਿਕਰਮ ਸਿੰਘ ਸਿੱਧੂ, ਪ੍ਰਭਜੋਤ ਸਿੰਘ, ਜਸਬੀਰ ਸਿੰਘ ਬੱਬਲੂ, ਜਗਦੀਪ ਸਿੰਘ, ਗੁਰਸ਼ਰਨ ਸਿੰਘ ਬੱਬਲ, ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply