Thursday, June 25, 2026

ਐਸ.ਡੀ.ਐਮ ਨੇ ਕੀਤਾ ਨਵੀਂ ਫਾਰਮੇਸੀ ਲੈਬ ਦਾ ਉਦਘਾਟਨ

ppn2011201608 ppn2011201609ਫਾਜ਼ਿਲਕਾ, 20 ਨਵੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪ੍ਰਦੇਸ਼ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਫਾਰਮੇਸੀ ਲੈਬ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਅੱਜ ਐਸ.ਡੀ.ਐਮ ਜਸਪ੍ਰੀਤ ਸਿੰਘ ਵੱਲੋਂ ਪਿੰਡ ਮੌਜ਼ਗੜ੍ਹ ਵਿਚ ਬਣੀ ਨਵੀਂ ਫਾਰਮੇਸੀ ਲੈਬ ਦਾ ਉਦਘਾਟਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਮਾਸ ਮੀਡੀਆ ਅਧਿਕਾਰੀ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਬਲਾਕ ਸੀਐਚਸੀ ਖੂਈਖੇੜਾ ਦੇ ਤਹਿਤ ਆਉਂਦੀ ਮਿੰਨੀ ਪੀ.ਐਚ.ਸੀ ਮੌਜ਼ਗੜ੍ਹ ਵਿਚ ਬਣਾਈ ਗਈ ਨਵੀਂ ਫਾਰਮੇਸੀ ਲੈਬ ਦੇ ਉਦਘਾਟਨ ਸਮਾਗਮ ਵਿਚ ਐਸਡੀਐਮ ਅਬੋਹਰ ਜਸਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਦਕਿ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਵੱਲੋਂ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ।
ਮੁੱਖ ਮਹਿਮਾਨ ਐਸ.ਡੀ.ਐਮ ਜਸਪ੍ਰੀਤ ਸਿੰਘ ਵੱਲੋਂ ਰਿਬਨ ਕੱਟਕੇ ਨਵੀਂ ਫਾਰਮੇਸੀ ਲੈਬ ਦੀ ਸ਼ੁਰੂਆਤ ਕੀਤੀ ਗਈ। ਇਸਤੋਂ ਬਾਅਦ ਉਨ੍ਹਾਂ ਨੇ ਫਾਰਮੇਸੀ ਅਤੇ ਲੈਬ ਦੀ ਕੰਮਸ਼ੈਲੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਐਸ.ਐਮ.ਓ ਡਾ. ਹੰਸ ਰਾਜ ਮਲੇਠੀਆ ਵੱਲੋਂ ਐਸ.ਡੀ.ਐਮ ਅਬੋਹਰ ਨੂੰ ਬਲਾਕ ਖੂਈਖੇੜਾ ਦੇ ਤਹਿਤ ਆਉਂਦੀਆਂ ਵੱਖ ਵੱਖ 6 ਮਿੰਨੀ ਪੀਐਚਸੀ ਵਿਚ ਬਣ ਰਹੀ ਨਵੀਂ ਫਾਰਮੇਸੀ ਲੈਬ ਸਬੰਧੀ ਦੱਸਿਆ।ਉਨ੍ਹਾਂ ਕਿਹਾ ਕਿ ਹੋਰ ਪੰਜ ਪੀ.ਐਚ.ਸੀ ਵਿਚ ਬਣੀ ਫਾਰਮੇਸੀ-ਲੈਬ ਨੂੰ ਵੀ 23 ਨਵੰਬਰ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਸਰਕਾਰ ਦੇ ਮੁਤਾਬਕ ਜ਼ਿਲ੍ਹਾ ਹਸਪਤਾਲ ਵਿਚ ਕੁਲ 50, ਸਬ ਡਵਿਜ਼ਨਲ ਹਸਪਤਾਲਾਂ ਵਿਚ 48, ਸੀ.ਐਚ.ਸੀ ਵਿਚ 28 ਅਤੇ ਪੀ.ਐਚ.ਸੀ ਲੇਵਲ ‘ਤੇ ਬਣੀਆਂ ਲੈਬ ਵਿਚ ਲਗਭਗ 17 ਟੈਸਟ ਮੁਫ਼ਤ ਕੀਤੇ ਜਾਣਗੇ।
ਇਸ ਤੋਂ ਇਲਾਵਾ ਪ੍ਰਦੇਸ਼ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਐਸਡੀਐਮ ਜਸਪ੍ਰੀਤ ਸਿੰਘ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸਿਹਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਐਸ.ਐਮ.ਓ ਡਾ. ਹੰਸ ਰਾਜ ਮਲੇਠੀਆ, ਮੈਡੀਕਲ ਅਫ਼ਸਰ ਡਾ. ਸੁਧੀਰ ਪਾਠਕ, ਪਿੰਡ ਮੌਜ਼ਗੜ੍ਹ ਦੇ ਸਰਪੰਚ ਰਾਧੇ ਰਾਮ, ਬਲਾਕ ਮਾਸ ਮੀਡੀਆ ਅਧਿਕਾਰੀ ਸੁਸ਼ੀਲ ਬੇਗਾਂਵਾਲੀ, ਫਾਰਮਾਸਿਸਟ ਸ਼ਾਮ ਲਾਲ, ਹੈਲਥ ਸੁਪਰਵਾਈਜ਼ਰ ਇੰਦਰਜੀਤ ਸਿੰਘ, ਲੈਬ ਟੈਕਨੀਸ਼ੀਅਨ ਓਮ ਪ੍ਰਕਾਸ਼, ਠੇਕੇਦਾਰ ਮਨੋਜ਼ ਕੁਮਾਰ, ਐਲ.ਐਚ.ਵੀ ਵੀਨਾ ਰਾਣੀ, ਹੈਲਥ ਵਰਕਰ ਸੰਜੇ ਕੁਮਾਰ, ਰਕੇਸ਼ ਕੁਮਾਰ, ਏਐਨਐਮ ਦੀਨੇਸ਼ ਰਾਣੀ, ਪ੍ਰਵੀਨ ਰਾਣੀ, ਰੇਨੂੰ ਬਾਲਾ ਸਮੇਤ ਗ੍ਰਾਮ ਪੰਚਾਇਤ ਮੋਜ਼ਗੜ੍ਹ ਅਤੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply