
ਫਾਜ਼ਿਲਕਾ, 23 ਨਵੰਬਰ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ ਦੋ ਦਿਨਾਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਅੱਜ ਸਮਾਪਤੀ ਹੋਈ।
ਦੋ ਦਿਨਾਂ ਵਿਚ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਕੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ ਵੱਲੋਂ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਖੇਡਾਂ ਦੇ ਇੰਚਾਰਜ਼ ਬੀ.ਪ.ੀਈ.ਓ ਫਾਜ਼ਿਲਕਾ-2 ਸ਼ਾਮ ਸੁੰਦਰ ਸਿਡਾਨਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਹੋਈਆਂ ਦੋ ਦਿਨਾਂ ਖੇਡਾਂ ਵਿਚ ਫਾਜ਼ਿਲਕਾ ਦੇ 8 ਬਲਾਕਾਂ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਲੜਕਿਆਂ ਅਤੇ ਲੜਕੀਆਂ ਵਿਚ ਖੋ-ਖੋ, ਕਬੱਡੀ, ਕੁਸ਼ਤੀ, ਰੱਸੀ ਕੁਦਨਾ, ਅਥਲੈਟਿਕਸ, ਲੰਬੀ ਛਾਲ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਲੜਕਿਆਂ ਦੀ 100 ਮੀਟਰ ਰੇਸ ਵਿਚ ਸੁਖਵਿੰਦਰ ਸਿੰਘ ਨੇ ਪਹਿਲਾ, ਹੁਸ਼ਿਆਰ ਸਿੰਘ ਨੇ ਦੂਸਰਾ, 200 ਮੀਟਰ ਰੇਸ ਵਿਚ ਜਸਕਰਨ ਸਿੰਘ ਨੇ ਪਹਿਲਾ ਅਤੇ ਸੁਖਵਿੰਦਰ ਸਿੰਘ ਨੇ ਦੂਸਰਾ, ਲੰਬੀ ਛਾਲ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ ਅਤੇ ਜਸਕਰਨ ਸਿੰਘ ਨੇ ਦੂਸਰਾ, ਸ਼ਾਟਪੁਟ ਵਿਚ ਹਿਮਤਪੁਰਾ ਦੇ ਗੁਰਪ੍ਰੀਤ ਸਿੰਘ ਨੇ ਪਹਿਲਾ ਅਤੇ ਗਾਡਵਿਨ ਸਕੂਲ ਦੇ ਗੁਰਪ੍ਰੀਤ ਸਿੰਘ ਨੇ ਦੂਸਰਾ, ਕੁਸ਼ਤੀ 25 ਕਿਲੋ ਭਾਰ ਵਰਗ ਵਿਚ ਗੁਰਤੇਜ
ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਸਰਾ, ਕੁਸ਼ਤੀ 30 ਕਿਲੋ ਭਾਰਤ ਵਰਗ ਵਿਚ ਕਪਿਲ ਨੇ ਪਹਿਲਾ ਅਤੇ ਬਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਲੜਕੀਆਂ ਦੀ 100 ਮੀਟਰ ਰੇਸ ਵਿਚ ਹਰਪ੍ਰੀਤ ਕੌਰ ਨੇ ਪਹਿਲਾ, ਨੂਰਪ੍ਰੀਤ ਕੌਰ ਨੇ ਦੂਸਰਾ, 200 ਮੀਟਰ ਰੇਸ ਵਿਚ ਹਰਪ੍ਰੀਤ ਨੇ ਪਹਿਲਾ ਅਤੇ ਨੂਰਪ੍ਰੀਤ ਨੇ ਦੂਸਰਾ, 400 ਮੀਟਰ ਰੇਸ ਵਿਚ ਨੇਹਾ ਨੇ ਪਹਿਲਾ ਅਤੇ ਨਿਸ਼ਾ ਨੇ ਦੂਸਰਾ ਸਥਾਨ, ਸ਼ਾਟਪੁਟ ਵਿਚ ਰਿੰਪਲ ਨੇ ਪਹਿਲਾ ਅਤੇ ਸੁਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ, ਬੀ.ਪੀ.ਈ.ਓ ਸ਼ਾਮ ਸੁੰਦਰ ਸਿਡਾਨਾ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਾਜੇਸ਼ ਜੁਲਾਹਾ, ਅਸ਼ੋਕ ਨਾਰੰਗ, ਗੁਰਦਿਆਲ ਸਿੰਘ, ਪ੍ਰਕਾਸ਼ ਕੌਰ, ਸੋਮ ਕੁਮਾ ਅਤੇ ਮਾਲਹਾ ਰਾਮ ਅਤੇ ਹੋਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media