
ਪਠਾਨਕੋਟ 23 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕੇ ਸਮੇਂ ਵਿੱਚ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨੂੰ ਰਵਾਇਤੀ ਸੋਚ ਤਿਆਗ ਕੇ ਵਿਗਿਆਨਿਕ ਅਤੇ ਵਿਉਪਾਰਕ ਸੋਚ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਸ਼ੁੱਧ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਇਹ ਵਿਚਾਰ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ ਪਠਾਨਕੋਟ ਨੇ ਪ੍ਰੇਡ ਗਰਾਉਂਡ ਚੰਡੀਗੜ ਵਿੱਚ ਆਯੋਜਤ ਸੀ ਆਈ ਆਈ ਐਗਰੋਟੈਕ 2016 ਚੰਡੀਗੜ ਵਿੱਚ ‘ਖੇਤੀ ਜਿਨਸਾਂ ਦਾ ਸਿੱਧਾ ਮੰਡੀਕਰਨ ਕਿਵੇਂ ਕੀਤਾ ਜਾਵੇ’ ਵਿਸ਼ੇ ਤੇ ਕਰਵਾਏ ਸੈਮੀਨਾਰ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਸ਼ੈਸ਼ਨ ਦੀ ਪ੍ਰਧਾਨਗੀ ਉਮ ਪ੍ਰਕਾਸ਼ ਧਨਖੜ ਖੇਤੀਬਾੜੀ ਮੰਤਰੀ ਹਰਿਆਣਾ ਨੇ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਭਾਟੀਆ ਉਪ ਪ੍ਰਧਾਨ ਸੀ ਆਈ ਆਈ ਪੰਜਾਬ ਸਟੇਟ ਕੌਂਸਲ, ਡਾ. ਸੰਦੀਪ ਕੁਮਾਰ, ਡਾ. ਰਮਨਦੀਪ ਸਿੰਘ ਪ੍ਰੋਫੈਸਰ ਪੀ.ਏ.ਯੂ ਲੁਧਿਆਣਾ, ਮਨਪ੍ਰੀਤ ਸਿੰਘ ਕਟਾਰੀਆ, ਮਨਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਪੀ.ਏ.ਯੂ ਕਿਸਾਨ ਕਲੱਬ ਨੇ ਸਿੱਧੇ ਮੰਡੀਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਖੇਤੀ ਜਿਨਸਾਂ ਦੇ ਮੰਡੀਕਰਨ ਬਾਰੇ ਵਿਚਾਰ ਕਿਸਾਨਾਂ ਨਾਲ ਸਾਂਝੇ ਕਰਦਿਆਂ ਪਠਾਨਕੋਟ ਦੇ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਉਪਜਾਂ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ।
ਖੇਤੀ ਬਾੜੀ ਵਿਭਾਗ ਪਠਾਨਕੋਟ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਖੇਤੀ ਵਸਤਾਂ ਦੀ ਖ੍ਰੀਦੋ ਫਰੋਕਤ ਕਰਨ ਲਈ ਕਿਸਾਨਾਂ ਅਤੇ ਖੱਪਤਕਾਰਾਂ ਵਿੱਚ ਸਿੱਧੇ ਤੌੋਰ ਤੇ ਸੰਪਰਕ ਬਣਾਉਣ ਲਈ ‘ਖੇਤ ਤੋਂ ਘਰ’ ਵੈਬਸਾਈਟ ਫਾਰਮ ਟੂ ਹੋਮ ਦਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ‘ਖੇਤ ਤੋਂ ਘਰ’ ਨਾਮ ਦੀ ਸੁਰੂ ਕੀਤੀ ਗਈ ਵੈਬਸਾਈਟ ਅਤੇ ਮੋਬਾਇਲ ਐਪ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧਾ ਸੰਪਰਕ ਬਣਾਉਂਣਾ ਹੈ ਤਾਂ ਜੋ ਕਿਸਾਨ ਅਤੇ ਖਪਤਕਾਰਾਂ ਨੂੰ ਆਰਥਿਕ ਲਾਭ ਮਿਲ ਸਕੇ।ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਖੱਪਤਕਾਰ ਨੂੰ ਵਾਜ਼ਬ ਭਾਅ ਤੇ ਮਿਆਰੀ ਖੇਤੀ ਜਿਨਸਾਂ ਮਿਲ ਰਹੀਆਂ ਹਨ, ਉਥੇ ਕਿਸਾਨਾਂ ਨੂੰ ਵੀ ਉਨਾਂ ਦੀ ਮਿਹਨਤ ਦਾ ਪੁਰਾ ਮੁੱਲ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਮੰਡੀਕਰਨ ਦੇ ਇਸ ਨਵੇਂ ਤਰੀਕੇ ਨਾਲ ਖਪਤਕਾਰ ਅਤੇ ਕਿਸਾਨ ਆਪਸ ਵਿੱਚ ਸਿੱਧੇ ਤੌਰ ਤੇ ਜੁੜ ਗਏ ਹਨ।ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਜ਼ਿਲਾ ਪਠਾਨਕੋਟ ਦੇ ਛੋਟੇ ਦੇਸੀ ਮੱਕੀ ਕਾਸ਼ਤਕਾਰਾਂ ਨੂੰ ਵਧੇਰੇ ਫਾਇਦਾ ਹੋਇਆ ਹੈ, ਕਿਉਂਕਿ ਅਤੇ ਕਿਸਾਨ ਆਪਣੀ ਉਪਜ ਦਾ ਭਾਅ ਆਪ ਮਿਥ ਕੇ ਸਿੱਧਾ ਖੱਪਤਕਾਰਾਂ ਨੂੰ ਵਾਜ਼ਬ ਭਾਅ ਤੇ ਦੇਸੀ ਮੱਕੀ ਵੇਚ ਰਿਹਾ ਹੈ, ਜੋ ਆਮ ਕਰਕੇ ਨਹੀਂ ਸੀ ਹੁੰਦਾ।ਉਨ੍ਹਾਂ ਕਿਹਾ ਕਿ ਇਸ ਨਵੀਂ ਸ਼ੁਰੂਆਤ ਨਾਲ (ਜੈਵਿਕ) ਕੁਦਰਤੀ ਤਰੀਕਿਆਂ ਨਾਲ ਫਸਲਾਂ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਜਕੇਗਾ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media